ਭਾਜਪਾ ਮਹਿਲਾ ਮੋਰਚਾ ਨੇ ਜਲੰਧਰ ਵਿੱਚ ਪੱਛਮੀ ਬੰਗਾਲ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤਾ
ਜਲੰਧਰ 6 ਮਈ 2021 - ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਵਰਗੀਆਂ ਘਟਨਾਵਾਂ ਖਿਲਾਫ ਭਾਜਪਾ ਮਹਿਲਾ ਮੋਰਚਾ ਵਲੋਂ ਪ੍ਰਧਾਨ ਜਲੰਧਰ ਮੀਨੂੰ ਸ਼ਰਮਾ ਦੀ ਨੁਮਾਇੰਦਗੀ ਨਾਲ਼ ਵੱਖ ਵੱਖ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕੀਤਾ। ਮਹਿਲਾ ਮੋਰਚਾ ਵਲੋਂ 120 ਰੋਡ ਬਸਤੀ ਦਾਨੀਸ਼ਮੰਦਾ, ਸ਼ਿਵਾਜੀ ਨਗਰ, ਬਸਤੀ ਸ਼ੇਖ ਅੱਡਾ, ਕਿਸ਼ਨ ਪੁਰਾ ਚੌਕ ਵਿਚ ਬੀਜੇਪੀ ਮਹਿਲਾ ਮੋਰਚਾ ਪ੍ਰਧਾਨ ,ਮੀਨੂੰ ਸ਼ਰਮਾ, ਸੀਮਾ ਸਾਹਨੀ, ਅਨੁ ਸ਼ਰਮਾ (ਪੰਜਾਬ), ਪ੍ਰਵੀਨ ਸ਼ਰਮਾ, ਡਾ ਕਮਲ ਜੀਤ ਗਿੱਲ, ਪ੍ਰਵੀਨ ਭਾਰਤੀ, ਕਵਿਤਾ ਸੇਠ, ਸੁਖਬੀਰ ਮਹਿਲਾ ਚੱਠਾ, ਸ਼ਮਾ ਚੌਹਾਨ, ਰਜਨੀ ਗੁਪਤਾ, ,ਰਾਧਾ ਅਗਰਵਾਲ, ਰਜਿੰਦਰ ਕੌਰ ਵੀਨਾਸ਼ੂਰ ਮਹਿਲਾ ਮੋਰਚੇ ਦੇ ਵਰਕਰਾਂ ਨੇ ਸ਼ਾਂਤਮਈ ਧਰਨਾ ਲਗਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ।