ਨਵਾਂਸ਼ਹਿਰ: ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਨੇ ਜ਼ਿਲ੍ਹੇ ਵਿੱਚ ਕਾਲੇ ਬੱਲੇ ਲਾ ਕੀਤਾ ਪ੍ਰਦਰਸ਼ਨ
ਨਵਾਂਸ਼ਹਿਰ 6 ਮਈ 2021 - ਰੈਵੇਨਿਉ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬੁੱਧਵਾਰ ਨੂੰ ਪੂਰੇ ਦਿਨ ਜ਼ਿਲ੍ਹੇ ਵਿੱਚ ਕਾਲੇ ਬੱਲੇ ਪਾ ਕੇ ਪੰਜਾਬ ਰੈਵੀਨਿਉ ਅਫਸਰ ਐਸੋਸੀਏਸ਼ਨ ਦੇ ਸਮਰਥਨ ਵਿੱਚ ਤਹਿਸੀਲ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ ਰੈਵੇਨਿਉ ਪਟਵਾਰ ਯੂਨੀਅਨ ਨੇ ਪੰਜਾਬ ਰਾਜ ਵਿੱਚ ਪੁਲਿਸ ਵਿਭਾਗ ਅਤੇ ਵਿਜੀਲੈਂਸ ਵਿਭਾਗ ਦੀ ਧੱਕੇਸ਼ਾਹੀ ਵਿਰੁੱਧ ਕਈ ਵਾਰ ਸੰਘਰਸ਼ ਕੀਤਾ ਹੈ।
ਇਸ ਦੇ ਬਾਵਜੂਦ ਮਾਲ ਵਿਭਾਗ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਚਾਉਣ ਵਿਚ ਅਸਫਲ ਰਿਹਾ ਹੈ। ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦਾ ਪੁਲਿਸ ਅਤੇ ਵਿਜੀਲੈਂਸ ਵਿਭਾਗ ਵੱਲੋਂ ਧਿਆਨ ਨਹੀਂ ਰੱਖਿਆ ਜਾ ਰਿਹਾ। ਇਸ ਮੌਕੇ ਜ਼ਿਲ੍ਹਾ ਹੈਡ ਪਟਵਾਰ ਯੂਨੀਅਨ ਪਲਵਿੰਦਰ ਸਿੰਘ ਸੂਦ, ਜ਼ਿਲ੍ਹਾ ਹੈਡ ਦਿ ਰੈਵੇਨਿਉ ਕਾਨੂੰਗੋ ਐਸੋਸੀਏਸ਼ਨ ਕੁਲਵਿੰਦਰ ਸਿੰਘ ਗੁਲਪੁਰ, ਪਰਗਨ ਸਿੰਘ ਸ਼ੀਮਾਰ, ਪ੍ਰਦੀਪ ਕੁਮਾਰ, ਓਮਕਾਰ ਸਿੰਘ ਕਾਨੂੰਗੋ, ਤਜਿੰਦਰ ਸਿੰਘ, ਓਮਪ੍ਰਕਾਸ਼, ਮਨਦੀਪ ਕੁਮਾਰ, ਮਦਨ ਲਾਲ, ਅਸ਼ੋਕ ਕੁਮਾਰ, ਗੌਰਵ ,ਰਣਜੀਤ ਸਿੰਘ, , ਜਗਦੀਪ ਕੁਮਾਰ ਆਦਿ ਹਾਜ਼ਰ ਸਨ।