ਮੈਡੀਕਲ ਸਟੋਰ ਦਾ ਸ਼ਟਰ ਤੋੜ ਕੇ 9 ਲੱਖ ਦੀ ਵੱਧ ਦੀ ਰਕਮ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ਗੌਰਵ ਮਾਣਿਕ
- ਪੁਲਿਸ ਖੰਗਾਲ ਰਹੀ ਹੈ ਆਸ ਪਾਸ ਲੱਗੇ ਸੀ ਸੀ ਟੀ ਵੀ ਫੁਟੇਜ
ਫਿਰੋਜ਼ਪੁਰ, 6 ਮਈ 2021 - ਫਿਰੋਜ਼ਪੁਰ ਦੇ ਅਮਰ ਹਸਪਤਾਲ ਦੇ ਸਾਹਮਣੇ ਰਾਜੇਸ਼ ਮੈਡੀਕਲ ਏਜੰਸੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ 9 ਲੱਖ 75000 ਰੁਪਏ ਦੀ ਚੋਰੀ ਕਰ ਕੇ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰ ਅਤੇ ਪੰਜ ਤਰੀਕ ਦੀ ਦਰਮਿਆਨੀ ਰਾਤ ਨੂੰ ਕੁਝ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋਡ਼ ਕੇ ਚੋਰੀ ਕੀਤੀ ਗਈ ਜਿਸ ਚ ਦੁਕਾਨ ਮਾਲਕ ਮੁਤਾਬਕ ਉਹਦੇ 9 ਲੱਖ ਪਚੱਤਰ ਹਜ਼ਾਰ ਰੁਪਏ ਗੱਲੇ ਵਿਚ ਪਏ ਸਨ ਜੋ ਚੋਰ ਚੋਰੀ ਕਰਕੇ ਲੈ ਗਏ ਹਨ ਇਸ ਸੰਬੰਧ ਚ ਦੁਕਾਨ ਮਾਲਕ ਰਾਜੇਸ਼ ਕੱਕੜ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਆਸ ਪਾਸ ਲੱਗੇ ਸੀ ਸੀ ਟੀ ਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਕਿ ਚੋਰਾਂ ਦਾ ਕੋਈ ਸੁਰਾਗ ਲੱਗ ਸਕੇ।