ਗੁਰਦਾਸਪੁਰ ਸਰਹੱਦ ਤੋਂ ਚਾਂਦੀ ਦੇ ਕੜੇ ਅਤੇ ਹੋਰ ਸਮਾਨ ਬਰਾਮਦ
ਲੋਕੇਸ਼ ਰਿਸ਼ੀ
ਗੁਰਦਾਸਪੁਰ, 06 ਮਈ 2021:- ਗੁਰਦਾਸਪੁਰ ਵਿਖੇ ਭਾਰਤ ਪਾਕੀ ਸਰਹੱਦ ਤੋਂ ਬੀ.ਐੱਸ.ਐਫ ਦੀ ਬਟਾਲੀਅਨ 89 ਦੇ ਜਵਾਨਾਂ ਨੇ ਸਰਚ ਦੇ ਦੌਰਾਨ ਬੀ.ਓ.ਪੀ ਚੰਦੂ ਵਡਾਲਾ ਦੇ ਨਜ਼ਦੀਕ ਕੰਡਿਆਲੀ ਤਾਰ ਲਾਗੇ ਇੱਕ ਪੈਕਟ ਬਰਾਮਦ ਕੀਤਾ ਹੈ। ਕੱਪੜੇ ਦੇ ਇਸ ਪੈਕਟ ਵਿੱਚੋਂ ਬੀ.ਐੱਸ.ਐਫ ਨੇ 5 ਚਾਂਦੀ ਦੇ ਕੜੇ, 2 ਛੋਟੇ ਸ਼ਾਲ, 1 ਕਾਲਾ ਅਤੇ ਇੱਕ ਪੀਲਾ ਕੱਪੜਾ ਬਰਾਮਦ ਕੀਤਾ ਹੈ।