ਗੁਰਦਾਸਪੁਰ ਸਰਹੱਦ ਤੋਂ ਬੀ.ਐਸ.ਐਫ ਜਵਾਨਾਂ ਨੂੰ ਮਿਲੀਆਂ ਸ਼ੱਕੀ ਚੀਜ਼ਾਂ, ਪੜ੍ਹੋ ਖ਼ਬਰ
ਲੋਕੇਸ ਰਿਸ਼ੀ
ਗੁਰਦਾਸਪੁਰ, 6 ਮਈ 2021- ਗੁਰਦਾਸਪੁਰ ਵਿਖੇ ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐਫ ਦੀ ਬਟਾਲੀਅਨ 89 ਦੇ ਜਵਾਨਾਂ ਨੇ ਸਰਚ ਦੌਰਾਨ ਬੀ.ਓ.ਪੀ ਚੰਦੂ ਵਡਾਲਾ ਦੇ ਨਜ਼ਦੀਕ ਕੰਡਿਆਲੀ ਤਾਰ ਲਾਗੇ ਇੱਕ ਪੈਕਟ ਬਰਾਮਦ ਕੀਤਾ ਹੈ। ਕੱਪੜੇ ਦੇ ਇਸ ਪੈਕਟ ਵਿੱਚੋਂ ਬੀ.ਐੱਸ.ਐਫ ਨੇ 5 ਚਾਂਦੀ ਦੇ ਕੜੇ, 2 ਛੋਟੇ ਸਾਲ, 1 ਕਾਲਾ ਅਤੇ ਇੱਕ ਪੀਲਾ ਕੱਪੜਾ ਬਰਾਮਦ ਕੀਤਾ ਹੈ। ਇਹ ਚੀਜ਼ਾਂ ਇੱਥੇ ਕਿਵੇਂ ਆਈਆਂ ਤੇ ਇੰਨ੍ਹਾਂ ਦੇ ਇੱਥੇ ਮਿਲਣ ਪਿੱਛੇ ਕੀ ਰਾਜ਼ ਹੈ, ਇਸਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।