..’ਤੇ ਹੁਣ ਗਿੱਦੜਬਾਹਾ ’ਚ ਖੜ੍ਹੀ ਕਾਰ ਦੇ ਟਾਇਰ ਹੀ ਖੋਲ੍ਹਕੇ ਲੈ ਗਏ ਚੋਰ
ਰਾਜਵੰਤ ਸਿੰਘ
ਗਿੱਦੜਬਾਹਾ, 6 ਮਈ 2021-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਇਸ ਕਦਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਆਏ ਦਿਨ ਕਿਤੇ ਨਾ ਕਿਤੇ ਅਜਿਹਾ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ। ਇਸ ਵਾਰ ਗਿੱਦੜਬਾਹਾ ’ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣਕੇ ਹੈਰਾਨੀ ਹੁੰਦੀ ਹੈ। ਜੀ ਹਾਂ..ਸ਼ਹਿਰ ਦੇ ਗੁਰੂ ਨਾਨਕ ਨਗਰ ਦੀ ਇੱਕ ਗਲੀ ’ਚ ਰਾਤ ਵੇਲੇ ਖੜ੍ਹੀ ਕਾਰ ਦੇ ਚੋਰ ਟਾਇਰ ਹੀ ਖ਼ੋਲ੍ਹਕੇ ਲੈ ਗਏ ਹਨ।
ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਦੇ ਘਰ ਰਾਜਸਥਾਨ ਤੋਂ ਮਾਰੂਤੀ ਕਾਰ ’ਤੇ ਰਿਸ਼ਤੇਦਾਰ ਆਏ ਸਨ, ਜਿੰਨ੍ਹਾਂ ਕਾਰ ਨੂੰ ਗਲੀ ਦੀ ਇੱਕ ਸਾਈਡ ’ਤੇ ਖੜ੍ਹਾ ਕੀਤਾ ਸੀ, ਪਰ ਜਦੋਂ ਪਰਿਵਾਰ ਨੇ ਸਵੇਰੇ ਉਠ ਕੇ ਵੇਖਿਆ ਤਾਂ ਕਾਰ ਦੇ ਚਾਰੋਂ ਟਾਇਰ ਹੀ ਗਾਇਬ ਸਨ, ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਪਤਾ ਚੱਲਿਆ ਕਿ ਕਾਰ ਅੰਦਰੋਂ ਬੈਂਟਰੀ ਵੀ ਚੋਰੀ ਕਰ ਲਈ ਗਈ ਹੈ। ਇਸ ਘਟਨਾ ਤੋਂ ਬਾਅਦ ਪੀੜ੍ਹਤ ਪਰਿਵਾਰ ਨੇ ਥਾਣਾ ਗਿੱਦੜਬਾਹਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ’ਤੇ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ।