← ਪਿਛੇ ਪਰਤੋ
ਮੁਕਤਸਰ: ਕਚਹਿਰੀਆਂ ’ਚ ਖੜ੍ਹਾ ਇੱਕ ਹੋਰ ਮੋਟਰਸਾਇਕਲ ਚੋਰੀ ਰਾਜਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ, 7 ਮਈ 2021-ਸਥਾਨਕ ਜ਼ਿਲ੍ਹਾ ਕਚਹਿਰੀਆਂ ’ਚੋਂ ਇੱਕ ਹੋਰ ਮੋਟਰਸਾਇਕਲ ਚੋਰੀ ਹੋਣ ਦਾ ਸਮਾਚਾਰ ਹੈ। ਰਮੇਸ਼ ਕੁਮਾਰ ਵਾਸੀ ਆਦਰਸ਼ ਨਗਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਹੈ ਕਿ 29 ਅਪ੍ਰੈਲ ਦੇ ਦਿਨ ਉਹ ਆਪਣੇ ਹੀਰੋ ਸਪਲੈਂਡਰ ਮੋਟਰਸਾਇਕਲ ਨੰਬਰ ਪੀਬੀ 30ਪੀ 5137 ’ਤੇ ਜ਼ਿਲ੍ਹਾ ਕਚਹਿਰੀਆਂ ਵਿਖੇ ਗਿਆ ਸੀ। ਉਸਨੇ ਆਪਣਾ ਮੋਟਰਸਾਇਕਲ ਕਚਹਿਰੀਆਂ ’ਚ ਖੜ੍ਹਾ ਕੀਤਾ ਸੀ ਤੇ ਜਦੋਂ ਵਾਪਿਸ ਆ ਕੇ ਵੇਖਿਆ ਤਾਂ ਉਸਦਾ ਮੋਟਰਸਾਇਕਲ ਗਾਇਬ ਸੀ, ਜਿਸਦਾ ਕਾਫ਼ੀ ਪਤਾ ਕੀਤਾ, ਪਰ ਮੋਟਰਸਾਇਕਲ ਨਹੀਂ ਮਿਲਿਆ। ਉਧਰ ਥਾਣਾ ਸਦਰ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Total Responses : 108