ਚੰਡੀਗੜ੍ਹ, 7 ਮਈ 2021 - ਕੋਵਿਡ-19 ਕਰਕੇ ਲੰਘੇ ਦਿਨੀਂ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸੀ ਜਿਸ 'ਚ ਸਰਕਾਰੀ ਸਕੂਲਾਂ ਦੇ ਸਟਾਫ/ਅਧਿਆਪਕਾਂ ਦੀ ਹਾਜ਼ਰੀ ਸਬੰਧੀ ਵੀ ਨਵੀਂਆਂ ਹਦਾਇਤਾਂ ਜਾਰੀ ਹੋਈਆਂ ਸੀ।
ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਇਹ ਸੂਚਨਾ ਅਤੇ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਸਟਾਫ/ ਅਧਿਆਪਕਾਂ ਦੀ ਗਿਣਤੀ 10 ਤੋਂ ਜ਼ਿਆਦਾ ਹੈ ਕੇਵਲ ਉਨ੍ਹਾਂ ਸਰਕਾਰੀ ਸਕੂਲਾਂ 'ਚ ਹੀ 50 % ਸਟਾਫ ਨੂੰ ਰੋਟੇਸ਼ਨ ਵਾਈਜ਼ ਬੁਲਾਉਣ ਦੀ ਆਗਿਆ ਹੈ। ਬਾਕੀ ਦੇ ਸਕੂਲਾਂ 'ਚ ਨਹੀਂ।