ਘਰ ਦੇ ਉੱਪਰੋਂ ਲੰਘਦੀ 11 ਕੇ ਵੀ ਲਾਈਨ ਤੋਂ ਕਰੰਟ ਲੱਗਣ ਨਾਲ ਗਰੀਬ ਮਜ਼ਦੂਰ ਝੁਲਸਿਆ
ਨਿਰਵੈਰ ਸਿੰਘ ਸਿੰਧੀ
- ਐਸਟੀਮੇਟ ਬਣਾ ਕੇ 11 ਕੇ ਵੀ ਲਾਈਨ ਨੂੰ ਜਲਦ ਪਿੱਛੇ ਹਟਾਇਆ ਜਾਵੇਗਾ : ਜੇ ਈ
ਮਮਦੋਟ 7 ਮਈ 2021 - ਬਲਾਕ ਮਮਦੋਟ ਅਧੀਨ ਆਉਦੇ ਪਿੰਡ ਚੱਕ ਅਮਰੀਕ ਸਿੰਘ ਵਾਲਾ ਵਿਖੇ ਘਰ ਦੇ ਮਕਾਨ ਉਪਰੋ ਲੰਘਦੀ ਖੇਤੀ ਸੈਕਟਰ ਲਈ 11 ਕੇ ਵੀ ਲਾਈਨ ਦੀਆ ਤਾਰਾ ਤੋ ਕਰੰਟ ਲੱਗਣ ਕਾਰਨ ਮਕਾਨ ਮਾਲਕ ਕਰੰਟ ਲੱਗਣ ਨਾਲ ਗੰਭੀਰ ਰੂਪ ਵਿਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਮਦੋਟ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆ ਹੋਇਆ ਡਾਕਟਰਾਂ ਵਲੋ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰੈਫਰ ਕਰ ਦਿਤਾ ਗਿਆ । ਦੱਸਣਾ ਬਨਦਾ ਹੈ ਕਿ ਮਕਾਨ ਮਾਲਿਕ ਅਤੇ ਪ੍ਰੀਵਾਰ ਦਿਹਾੜੀ ਮਜਦੂਰੀ ਕਰਕੇ ਆਪਣਾ ਘਰ ਦਾ ਗੁਜਾਰਾ ਚਲਾਉਂਦਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪਿੰਡ ਦੇ ਸਰਪੰਚ ਗੁਰਬਚਨ ਸਿੰਘ ਨੇ ਦੱਸਿਆ ਸਾਡੇ ਪਿੰਡ ਦੇ ਗਰੀਬ ਪਰੀਵਾਰ ਨਾਲ ਸਬੰਧ ਰੱਖਦੇ ਸੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਦੇ ਮਕਾਨ ਉਪਰੋ ਖੇਤੀ ਸੈਕਟਰ ਲਈ ਕੋਠੇ ਕਿਲੀ ਫੀਡਰ ਦੀ 11 ਕੇ ਵੀ ਲਾਈਨ ਲੰਘਦੀ ਹੈ ਕੱਲ ਸ਼ਾਮ ਕਰੀਬ 6 ਵਜੇ ਜਦੋ ਸੁਰਜੀਤ ਸਿੰਘ ਮਕਾਨ ਦੀ ਛੱਤ ਉਪਰ ਚੜਿਆ ਤਾ ਅਚਾਨਕ 11 ਕੇ ਵੀ ਲਾਈਨ ਦੀਆ ਤਾਰਾ ਦੀ ਲਪੇਟ ਵਿੱਚ ਆ ਗਿਆ ਜਿਸ ਕਰਕੇ ਸੁਰਜੀਤ ਸਿੰਘ ਨੂੰ ਕਰੰਟ ਦਾ ਜੋਰਦਾਰ ਝਟਕਾ ਲੱਗਿਆ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਗੰਭੀਰ ਹਾਲਤ ਵਿੱਚ ਜਖਮੀ ਹੋ ਗਿਆ ਜਿਸ ਨੂੰ ਅਸੀ ਇਲਾਜ ਲਈ ਸਿਵਲ ਹਸਪਤਾਲ ਮਮਦੋਟ ਲਿਆਂਦਾ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆ ਹੋਇਆ ਡਾਕਟਰਾ ਵਲੋ 108 ਨੰਬਰ ਸਰਕਾਰੀ ਐਂਬੂਲੈਂਸ ਰਾਹੀ ਇਲਾਜ ਲਈ ਫਿਰੋਜ਼ਪੁਰ ਸਿਵਲ ਹਸਪਤਾਲ ਰੈਫਰ ਕਰ ਦਿਤਾ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪਿੰਡ ਦੇ ਸਰਪੰਚ ਗੁਰਬਚਨ ਸਿੰਘ ਨੇ ਦੱਸਿਆ ਇਸ ਤੋ ਪਹਿਲਾ ਇਸ ਪਰਿਵਾਰ ਦਾ ਛੋਟਾ ਬੱਚਾ ਵੀ ਘਰ ਦੇ ਮਕਾਨ ਉਪਰੋ ਲੰਘਦੀ 11 ਕੇ ਵੀ ਲਾਈਨ ਦੀਆ ਤਾਰਾਂ ਤੋਂ ਕਰੰਟ ਲੱਗ ਚੁੱਕਿਆ ਹੈ। ਉਹਨਾ ਦੱਸਿਆ ਪਿੰਡ ਦੀ ਪੰਚਾਇਤ ਵਲੋ ਵੀ ਸਬੰਧਿਤ ਵਿਭਾਗ ਦੇ ਜੇ ਈ ਨੂੰ ਵਾਰ - ਵਾਰ ਬੇਨਤੀ ਕੀਤੀ ਗਈ ਕੀ ਇਸ 11 ਕੇ ਵੀ ਲਾਈਨ ਨੂੰ ਮਕਾਨ ਦੀ ਛੱਤ ਤੋ ਹਟਾ ਕੇ ਪਿੱਛੇ ਕੀਤਾ ਜਾਵੇ ਪਰ ਸਾਡੀ ਕਿਸੇ ਨੇ ਕੋਈ ਫਰਿਆਦ ਨਹੀ ਸੁਣੀ। ਉਹਨਾ ਜਿਲਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਅਪੀਲ ਕੀਤੀ ਇਸ ਗਰੀਬ ਪਰਿਵਾਰ ਦੀ ਫਰਿਆਦ ਸੁਣੀ ਜਾਵੇ ਤੇ ਮਕਾਨ ਦੀ ਛੱਤ ਤੋ 11 ਕੇ ਵੀ ਲਾਈਨ ਨੂੰ ਪਿੱਛੇ ਹਟਾਇਆ ਜਾਵੇ ਤਾ ਜੋ ਕਿਸੇ ਜਾਨੀ ਨੁਕਸਾਨ ਤੋ ਬਚਿਆ ਜਾ ਸਕੇ ।
ਉਧਰ ਜਦੋ ਸਬੰਧਿਤ ਜੇ ਈ ਕਰਨੈਲ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾ ਉਹਨਾ ਦੱਸਿਆ ਇਹ 11 ਕੇ ਵੀ ਲਾਈਨ ਪਹਿਲਾਂ ਤੋ ਇੱਥੋ ਹੀ ਲੰਘਦੀ ਹੈ ਤੇ ਇਸ ਪਰਿਵਾਰ ਨੇ ਹੁਣ ਨਵਾ ਮਕਾਨ ਬਣਾਇਆ ਹੈ। ਉਹਨਾ ਦੱਸਿਆ 11 ਕੇ ਵੀ ਲਾਈਨ ਨੂੰ ਵਿਭਾਗ ਦੇ ਉੱਚ ਅਧਿਕਾਰੀਆ ਦੀ ਮਨਜੂਰੀ ਤੋ ਬਿਨਾ ਪਿੱਛੇ ਨਹੀ ਹਟਾਇਆ ਜਾ ਸਕਦਾ । ਉਹਨਾ ਕਿਹਾ ਕਿ ਫਿਰ ਵੀ ਉਹ ਜਲਦ ਹੀ ਐਸਟੀਮੇਟ ਬਣਾ ਕੇ ਇਸ 11 ਕੇ ਵੀ ਲਾਈਨ ਨੂੰ ਪਿੱਛੇ ਹਟਾਇਆ ਜਾਵੇਗਾ ।