ਪਿਤਾ ਦੀ ਮੌਤ ਤੇ ਸ਼ਾਇਰ ਰਣਜੀਤ ਗੌਰਵ ਨਾਲ ਦੁੱਖ ਦਾ ਇਜ਼ਹਾਰ
ਅਸ਼ੋਕ ਵਰਮਾ
ਬਠਿੰਡਾ,7ਮਈ2021: ਪੰਜਾਬੀ ਸ਼ਾਇਰ ਪੁਸਤਕ ਸੱਭਿਆਚਾਰ ਨੂੰ ਸਮਰਪਿਤ ਰਣਜੀਤ ਗੌਰਵ ਦੇ ਪਿਤਾ ਜੀ ਦੀ ਬੇਵਕਤ ਮੌਤ ਨਾਲ ਬਠਿੰਡਾ ਦੇ ਸਾਹਿਤਕ ਹਲਕਿਆਂ ਵਿਚ ਸੋਗ ਫੈਲ ਗਿਆ ਹੈ। ਅਗਾਂਹਵਧੂ ਕਦਰਾਂ-ਕੀਮਤਾਂ ਨੂੰ ਪ੍ਰਣਾਏ, ਸਾਹਿਤਕ ਸਰਗਰਮੀਆਂ ਨਾਲ ਲੰਬੇ ਸਮੇਂ ਤੋਂ ਬਾਵਸਤਾ, ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਸਕੱਤਰ ਰਣਜੀਤ ਗੌਰਵ ਦੇ ਪਰਿਵਾਰ ਤੇ ਆਈ ਇਸ ਦੁੱਖ ਦੀ ਘੜੀ ਵਿਚ ਬਠਿੰਡੇ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਨਾਲ ਜੁੜੇ ਉਸ ਦੇ ਸਾਥੀ ਲੇਖਕਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ, ਸਾਹਿਤ ਸਭਿਆਚਾਰ ਮੰਚ (ਰਜਿ) ਬਠਿੰਡਾ, ਸਾਹਿਤ ਜਾਗ੍ਰਤੀ ਸਭਾ ਬਠਿੰਡਾ, ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਆਗੂਆਂ ਤੇ ਮੈਂਬਰਾਂ ਸਰਵ ਜਗਦੀਸ਼ ਸਿੰਘ ਘਈ, ਡਾ.ਲਾਭ ਸਿੰਘ ਖੀਵਾ, ਅਤਰਜੀਤ, ਗੁਰਦੇਵ ਖੋਖਰ, ਜਸਪਾਲ ਮਾਨਖੇੜਾ, ਜੇ ਸੀ ਪਰਿੰਦਾ, ਰਣਬੀਰ ਰਾਣਾ, ਲਛਮਣ ਮਲੂਕਾ, ਦਮਜੀਤ ਦਰਸ਼ਨ, ਡਾ ਰਵਿੰਦਰ ਸਿੰਘ ਸੰਧੂ, ਜਰਨੈਲ ਭਾਈਰੂਪਾ, ਅਮਨ ਦਾਤੇਵਾਸੀਆ , ਹਰਬੰਸ ਸਿੰਘ ਬਰਾੜ, ਭੋਲਾ ਸਿੰਘ ਸ਼ਮੀਰੀਆ,ਨੰਦ ਸਿੰਘ ਮਹਿਤਾ, ਦਿਲਬਾਗ ਸਿੰਘ, ਅਮਰਜੀਤ ਜੀਤ, ਕੁਲਦੀਪ ਸਿੰਘ ਬੰਗੀ, ਜਸਵਿੰਦਰ ਸਿੰਘ ਜੱਸ, ਜਸਪਾਲ ਜੱਸੀ, ਹਰਦਰਸ਼ਨ ਸੋਹਲ, ਤਰਸੇਮ ਬਸ਼ਰ ਨੇ ਰਣਜੀਤ ਗੌਰਵ ਦੇ ਪਿਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਹਨ।