ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ ਪੰਜ ਜਣਿਆਂ 'ਤੇ ਕੇਸ ਦਰਜ, ਇਕ ਗ੍ਰਿਫਤਾਰ
ਗੌਰਵ ਮਾਣਿਕ
ਫਿਰੋਜ਼ਪੁਰ 7 ਮਈ 2021 - ਫਿਰੋਜ਼ਪੁਰ ਵਿਚ ਇਕ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੁਲਸ ਵੱਲੋਂ ਪੀੜਤਾ ਦੇ ਬਿਆਨਾਂ ਤੇ ਪੰਜ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀੜਤਾ ਦੇ ਪਿਤਾ ਰਮੇਸ਼ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਪੀੜਤਾ ਜੋ ਆਪਣੇ ਭੈਣ ਤੇ ਭਰਾ ਨਾਲ ਆਪਣੀ ਨਾਨੀ ਜੋਗਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਪਾਸ਼ ਬਸਤੀ ਟੈਕਾਂ ਵਾਲੀ ਕੈਂਟ ਵਿਰੋਜ਼ਪੁਰ ਵਿਖੇ ਰਹਿ ਰਹੀ ਹੈ ਤੇ ਮਿਤੀ 04-05-2021 ਨੂੰ ਰਾਤ 08.30 ਵਜੇ ਉਸਦੀ ਮਾਸੀ , ਦੋਸ਼ਣ ਨਾਰਨੋ ਰਾਣੋ, ਦੋਸ਼ੀ ਸ਼ੋਤੀ ਪਰਸ਼ੋਤਮ ਤੇ ਨਹੁੰਨਾ ਜੋ ਮੁੱਦਈਆ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਤੇਰੀ ਨੌਕਰੀ ਬਾਰੇ ਗੱਲ ਬਾਤਕਰਨੀ ਹੈ।
ਦੋਸੀਆਨ ਜੋ ਪੀੜਤਾ ਨੂੰ ਹਾਊਸਿੰਗ ਬੌਰਡ ਕਲੋਨੀ ਦੇ ਕੁਆਟਰਾਂ ਵਿੱਚ ਲੈ ਗਏ ਜਿੱਥੇ ਦੋਸੀ ਬਲਜਿੰਦਰ ਸਿੰਘ ਤੇ ਇੱਕ ਹੋਰ ਨਾਮਲੂਮ ਵਿਅਕਤੀ ਮੌਜੂਦ ਸੀ। ਇਹਨਾਂ ਦੋਸ਼ੀਆਂ ਵਿੱਚੋਂ ਬਲਜਿੰਦਰ ਸਿੰਘ ਨਾਮੀ ਵਿਅਕਤੀ ਨੇ ਪੀੜਤਾ ਦੀ ਮਰਜੀ ਬਿਨਾਂ ਬਲਾਤਕਾਰ ਕੀਤਾ ਤੇ ਫਿਰ ਬਾਕੀ ਦੋਸ਼ੀ ਨਹੰਨਾ , ਛੋਤੀ ਪ੍ਰੋਤਮ ਤੇ ਨਾਮਲੂਮ ਵਿਅਕਤੀ ਨੇ ਵਾਰੀ ਵਾਰੀ ਬਲਾਤਕਾਰ ਕੀਤਾ ਤੇ ਸਾਰੀ ਰਾਤ ਵਾਰੋ ਵਾਰੀ ਬਲਾਤਕਾਰ ਕਰਦੇ ਰਹੇ। ਕਿਸੀ ਤਰ੍ਹਾਂ ਪੀੜਤਾ ਮੋਕਾ ਦੇਖ ਕੇ ਉੱਥੋਂ ਭੱਜ ਗਈ ਤੇ ਸਾਰੀ ਗੱਲ ਆਪਣੀ ਮਾਸੀ ਰਜਨੀ ਨੂੰ ਜਾ ਕੇ ਦੱਸੀ ਜਿਨਾ ਨੇ ਪੀੜਤਾ ਨੂੰ ਨਾਲ ਲੈ ਕਰ ਕੇ ਸਿਵਲ ਹਸਪਤਾਲ ਵਿਰੋਜ਼ਪੁਰ ਵਿਖੇ ਦਾਖਲ ਕਰਾਇਆ।
ਪੀੜਤਾ ਦੇ ਬਿਆਨ ਦਰਜ ਕਰਨ ਉਪਰੰਤ ਪੁਲਸ ਵੱਲੋਂ ਬਲਾਤਕਾਰ ਦਾ ਮਾਮਲਾ 4 ਨਾਮਜ਼ਦ ਅਤੇ ਇਕ ਅਣਪਛਾਤੇ ਵਿਰੁੱਧ ਦਰਜ ਕਰ ਲਿਆ ਹੈ। ਇਸ ਬਾਬਤ ਅੱਜ ਪੀੜਤਾ ਵੱਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਚ ਇਕ ਪ੍ਰੈੱਸ ਵਾਰਤਾ ਵੀ ਕੀਤੀ ਗਈ। ਜਿਸ ਵਿੱਚ ਉਹਨੇ ਦੋਸ਼ ਲਾਇਆ ਕਿ ਆਰੋਪੀਆਂ ਵੱਲੋਂ ਉਹਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਆਪਣਾ ਕੇਸ ਵਾਪਸ ਲੈ ਲਏ। ਪੁਲਸ ਵੱਲੋਂ ਦੋਸ਼ੀਆਂ ਨੂੰ ਅਜੇ ਤੱਕ ਨਹੀਂ ਫੜਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜੇ ਅਤੇ ਉਹਨੂੰ ਇਨਸਾਫ਼ ਮਿਲੇ। ਇਸ ਬਾਬਤ ਜਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਏਗਾ।