← ਪਿਛੇ ਪਰਤੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕ ਵਾਰ ਫਿਰ ਲੋਕਾਂ ਦੀ ਭਲਾਈ ਲਈ ਆਇਆ ਅੱਗੇ
ਹਰੀਸ਼ ਕਾਲੜਾ
ਰੂਪਨਗਰ, 7 ਮਈ 2021:ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ ਐੱਸ ਪੀ ਸਿੰਘ ਉਬਰਾਏ ਵੱਲੋਂ ਇੱਕ ਵਾਰ ਫਿਰ ਤੋਂ ਮਾਨਵਤਾ ਦੀ ਸੇਵਾ ਲਈ ਮਦਦ ਦਾ ਹੱਥ ਵਧਾਇਆ ਹੈ। ਕਰੋਨਾ ਮਹਾਂਮਾਰੀ ਦੀ ਬਿਮਾਰੀ ਦੋਰਾਨ ਵਧ ਰਹੀ ਆਕਸੀਜਨ ਦੀ ਘਾਟ ਕਾਰਨ ਹੋ ਰਹੀ ਮੋਤਾਂ ਨੂੰ ਵੇਖਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਨੇ ਦੁਬਈ ਵਿੱਚ ਬੈਠੇ ਇਕ ਵਿਸ਼ੇਸ਼ ਵਿਡੀਉ ਕਾਨਫਰੰਸ ਰਾਹੀਂ ਪੀ ਟੀ ਸੀ ਚੈਨਲ ਤੇ ਐਲਾਨ ਕੀਤਾ ਕਿ ਪੰਜਾਬ ਦੇ 10 ਜਿਲਿਆਂ ਵਿੱਚ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਉਣ ਦੀ ਯੋਜਨਾ ਤੇ ਕੰਮ ਕਰਨ ਲਈ ਸਲਾਹ ਦਿੱਤੀ ਹੈ ਅਤੇ ਇਸ ਦਾ ਘੱਟੋ-ਘੱਟ ਅੱਧਾ ਖਰਚਾ ਟਰੱਸਟ ਵੱਲੋਂ ਚੁੱਕਣ ਦਾ ਵਾਅਦਾ ਕੀਤਾ ਹੈ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਜੇ ਕੇ ਜੱਗੀ ਜਅਤੇ ਕਾਰਜਕਾਰੀ ਮੈਂਬਰ ਨੇ ਡਾ ਐੱਸ ਪੀ ਸਿੰਘ ਉਬਰਾਏ ਦਾ ਤਹਿ ਦਿਲੋਂ ਬਹੁਤ ਹੀ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਉਹਨਾ ਦੀ ਦੇਣੀ ਨਹੀਂ ਦੇ ਸਕਦੇ।
Total Responses : 257