ਹੈੱਡ ਟੀਚਰ ਸੁਰਜੀਤ ਕੌਰ ਨੂੰ ਸੇਵਾ ਮੁਕਤੀ ਤੇ ਸ਼ਾਨਦਾਰ ਸੇਵਾਵਾ ਬਦਲੇ ਕੀਤਾ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 7 ਮਈ -ਅੱਜ ਬਲਾਕ ਫਰੀਦਕੋਟ-1 ਦੇ ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਕਲਾਂ-2 ਸਕੂਲ ਦੇ ਹੈੱਡ ਟੀਚਰ ਸੁਰਜੀਤ ਕੌਰ ਦੀ ਸੇਵਾ ਮੁਕਤੀ ਤੇ ਸਮੂਹ ਬਲਾਕ ਵੱਲੋਂ ਸਕੂਲ ਦੇ ਵਿਹੜੇ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ, ਬਲਾਕ ਦੇ ਸਮੂਹ ਸੀ.ਐੱਚ.ਟੀਜ਼ ਅਤੇ ਸਕੂਲ ਸਟਾਫ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਹੈੱਡ ਟੀਚਰ ਸੁਰਜੀਤ ਕੌਰ ਦੇ ਚੰਗੇ ਗੁਣਾਂ ਦੀ ਖੂਬ ਪ੍ਰੰਸ਼ਸ਼ਾ ਕੀਤੀ | ਇਸ ਮੌਕੇ ਸੇਵਾ ਮੁਕਤ ਅਧਿਆਪਕ ਮਨਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ |
ਇਸ ਮੌਕੇ ਹੈੱਡ ਟੀਚਰ ਸੁਰਜੀਤ ਕੌਰ ਸੇਵਾ ਮੁਕਤੀ ਦੀ ਖੁਸ਼ੀ 'ਚ ਸਕੂਲ ਨੂੰ ਨਵਾਂ ਫਰਿੱਜ਼, ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਲਈ 11000, ਸੈਂਟਰ ਮਹਿਮੂਆਣਾ ਲਈ 2100, ਡੀ.ਟੀ.ਐੱਫ ਯੂਨੀਅਨ ਲਈ 2100, ਖੇਤ ਮਜ਼ਦੂਰ ਕਿਸਾਨ ਯੂਨੀਅਨ ਲਈ 2100, ਸੀਰ ਸੰਸਥਾ ਲਈ 2100, ਮਿਡ-ਡੇ-ਮੀਲ ਸਟਾਫ਼, ਵਾਟਰ ਕੈਰੀਅਰ ਅਤੇ ਸਮੁੱਚੇ ਸਟਾਫ਼ ਨੂੰ ਸ਼ਾਨਦਾਰ ਤੋਹਫ਼ੇ ਦਿੱਤੇ ਗਏ | ਸਕੂਲ ਸਟਾਫ ਅਤੇ ਬਲਾਕ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕਰਕੇ ਸਭ ਲਈ ਇੱਕ ਮਿਸਾਲ ਕਾਇਮ ਕੀਤੀ ਹੈ |
ਇਸ ਮੌਕੇ ਬੀ.ਪੀ.ਈ.ਓ ਜਗਤਾਰ ਸਿੰਘ ਮਾਨ, ਸੁਖਿਵੰਦਰ ਕੌਰ ਡਾਟਾ ਐਂਟਰੀ ਓਪਰੇਟਰ, ਸੋਨੀਆਂ ਗੁਪਤਾ, ਸ਼੍ਰੀ ਰਵਿੰਦਰਪਾਲ, ਨਰਿੰਦਰਪਾਲ ਕੌਰ, ਹਰਸਿਮਰਨ ਕੌਰ, ਵਰਸ਼ਾ ਰਾਣੀ, ਨਵਜੋਤ ਕੌਰ ਅਤੇ ਵੀਰਪਾਲ ਕੌਰ ਅਤੇ ਮਿਡ-ਡੇ-ਮੀਲ ਵਰਕਰਾਂ ਨੇ ਸੁਰਜੀਤ ਕੌਰ ਨੂੰ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ |