ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਤੇ ਹੋਰਨਾਂ ਦੀਆਂ ਮੀਟਿੰਗਾਂ ਦੀਆਂ ਖਬਰਾਂ ਨਾਲ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛਿੜੀ
ਚੰਡੀਗੜ੍ਹ, 7 ਮਈ, 2021:ਪੰਜਾਬ ਦੇ ਸਾਬਕਾਮੰਤਰੀ ਨਵਜੋਤ ਸਿੱਧੂ, ਮੌਜੂਦਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰ ਬਾਗੀਆਂ ਦੀਆਂ ਮੀਟਿੰਗਾਂ ਹੋਣ ਦੀ ਖਬਰ ਮੀਡੀਆ ਵਿਚ ਨਸ਼ਰ ਹੋਣ ਮਗਰੋਂ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ।
ਪੰਜਾਬ ਵਿਚ ਬਾਗੀ ਵਿਧਾਇਕ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਔਖੇ ਹਨ, ਇਹ ਗੱਲ ਜੱਗ ਜਾਹਰਹੈ। ਜਿਥੇ ਨਵਜੋਤ ਸਿੱਧੂ ਤੇ ਪਰਗਟ ਸਿੰਘ ਖੁੱਲ੍ਹੇਆਮ ਸਰਕਾਰ ਦੇ ਖਿਲਾਫ ਖਾਸ ਤੌਰ ’ਤੇ ਮੁੱਖ ਮੰਤਰੀ ਦੇ ਖਿਲਾਫ ਬੋਲੇ ਹਨ, ਉਥੇ ਹੀ ਕਈ ਹੋਰ ਵਿਧਾਇਕ ਤੇ ਕੁਝ ਮੰਤਰੀ ਵੀ ਔਖੇ ਹਨ,ਇਹ ਗੱਲ ਵੀ ਜੱਗ ਜਾਹਰਹੈ।
ਹੁਣ ਮੀਡੀਆ ਵਿਚ ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਫਤਿਹਜੰਗ ਸਿੰਘ ਬਾਜਵਾ, ਚਰਨਜੀਤ ਚੰਨੀ, ਪਰਗਟ ਸਿੰਘ ਤੇ ਬਰਿੰਦਰਜੀਤ ਸਿੰਘ ਪਾਹੜਾ ਆਦਿ ਦੀਆਂ ਦੋ ਦਿਨਾਂ ਤੱਕ ਗੁਪਤ ਮੀਟਿੰਗਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਇਹ ਚਰਚਾ ਛਿੜ ਗਈ ਹੈਕਿ ਇਹ ਗਰੁੱਪ ਜਾਂ ਟੋਲਾ ਆਪਣੀ ਗੱਲ ਰੱਖਣ ਤੇ ਮਨਵਾਉਣ ਵਿਚ ਕਿੰਨਾਕੁ ਕਾਮਯਾਬ ਹੋਵੇਗਾ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਿਥੇ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਵਰਗਿਆਂ ਨੇ ਬਾਗੀ ਸੁਰਾਂ ਅਪਣਾਈਆਂ ਹੋਈਆਂ ਹਨ, ਉਥੇਹੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਵੱਲੋਂ ਸੱਦੀਆਂ ਮੀਟਿੰਗਾਂ ਵਿਚ ਵੀ ਸ਼ਾਮਲ ਹੋ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਤੋਂ ਵੀ ਗੁਰੇਜ਼ ਕਰ ਰਹੇ ਹਨ।
ਕਾਂਗਰਸ ਵਿਚਇਸ ਨਵੀਂ ਸਫਬੰਦੀ ਨੂੰ ਸਿਆਸੀ ਮਾਹਿਰ ਗੌਰ ਨਾਲ ਵਾਚ ਰਹੇ ਹਨ। ਕਿਉਂਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ, ਅਜਿਹੇ ਵਿਚ ਇਹ ਨਵੀਂ ਸਫਲਬੰਦੀ ਕਾਂਗਰਸ ਵਿਚ ਕੀਗੁਲ ਖਿਲਾਉਂਦੀ ਹੈ ਤੇ ਸੂਬੇ ਦੀ ਰਾਜਨੀਤੀ’ਤੇ ਕੀ ਅਸਰ ਪਾਉਂਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ।