ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਨਾਲ ਫ਼ਿਰ ਚਾਰ ਮੌਤਾਂ, ਪੜ੍ਹੋ ਹੋਰ ਵੇਰਵੇ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਮਈ 2021-ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਆਏ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਚਾਰ ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 384 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 209 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ, ਜਦੋਂਕਿ ਅੱਜ 2018 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਤੇ ਹੁਣ 5080 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2732 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 9959 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 6915 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 2847 ਕੇਸ ਸਰਗਰਮ ਚੱਲ ਰਹੇ ਹਨ।
ਇਹ ਹਨ ਪਾਜ਼ੇਟਿਵ ਮਾਮਲੇ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 90, ਮਲੋਟ ਤੋਂ 77, ਗਿੱਦੜਬਾਹਾ ਤੋਂ 33, ਪੰਜਾਵਾ ਤੋਂ 3, ਸਿੰਘੇਵਾਲਾ ਤੋਂ 3, ਤਰਮਾਲਾ ਤੋਂ 2, ਬਾਦਲ ਤੋਂ 4, ਕੋਟਭਾਈ ਤੋਂ 2, ਮੱਲਵਾਲਾ ਤੋਂ 1, ਸਰਾਵਾਂ ਬੋਦਲਾਂ ਤੋਂ 1, ਦਿਉਣ ਖੇੜਾ ਤੋਂ 2, ਜ਼ਿਲ੍ਹਾ ਜੇਲ੍ਹ ਤੋਂ 5, ਮਹਿਣਾ ਤੋਂ 1, ਆਧਨੀਆ ਤੋਂ 1, ਰੱਤਾ ਖੇੜਾ ਤੋਂ 1, ਕਿੱਲਿਆਂਵਾਲੀ ਤੋਂ 5, ਕੰਦੂਖੇੜਾ ਤੋਂ 1, ਥਰਾਜਵਾਲਾ ਤੋਂ 1, ਕੋਟਲੀ ਅਬਲੂ ਤੋਂ 1, ਬੁੱਟਰ ਬਖੂਆ ਤੋਂ 1, ਰੁਖ਼ਾਲਾ ਤੋਂ 2, ਮਨੀਆਂਵਾਲਾ ਤੋਂ 1, ਭੰਗਚੜੀ ਤੋਂ 1, ਆਲਮਵਾਲਾ ਤੋਂ 1, ਕੱਟਿਆਂਵਾਲੀ ਤੋਂ 2, ਲੰਬੀ ਤੋਂ 2, ਹਾਕੂਵਾਲਾ ਤੋਂ 2, ਦੋਦਾ ਤੋਂ 4, ਸੁਖਨਾ ਅਬਲੂ ਤੋਂ 1, ਸੇਖ ਤੋਂ 1, ਭੁੱਲਰ ਤੋਂ 1, ਭਲਾਈਆਣਾ ਤੋਂ 1, ਮੱਲਣ ਤੋਂ 1, ਘੱਗਾ ਤੋਂ 1, ਰੱਥੜੀਆਂ ਤੋਂ 1, ਸ਼ਾਮ ਖੇੜਾ ਤੋਂ 1, ਅਬਲੂ ਖ਼ੁਰਾਣਾ ਤੋਂ 1, ਜਵਾਹਰੇਵਾਲਾ ਤੋਂ 2, ਭੁਲੇਰੀਆਂ ਤੋਂ 1, ਕੰਗਣਖੇੜਾ ਤੋਂ 2, ਫਤਿਹਪੁਰ ਮਨੀਆਂ ਤੋਂ 2, ਸੂਰੇਵਾਲਾ ਤੋਂ 1, ਖ਼ੋਖ਼ਰ ਤੋਂ 1, ਵਾੜਾ ਕਿਸ਼ਨਪੁਰਾ ਤੋਂ 1, ਖਿੜਕੀਆਂਵਾਲਾ ਤੋਂ 1, ਭੂੰਦੜ ਤੋਂ 2, ਭੁੱਟੀਵਾਲਾ ਤੋਂ 4, ਸ਼ਾਮ ਖੇੜਾ ਤੋਂ 2, ਪਿੰਡ ਮਲੋਟ ਤੋਂ 2, ਦਾਨੇਵਾਲਾ ਤੋਂ 2, ਜੰਡਵਾਲਾ ਤੋਂ 1, ਘੂਮਿਆਰਾ ਤੋਂ 4, ਝੋਰੜ ਤੋਂ 4, ਈਨਾਖੇੜਾ ਤੋਂ 1, ਪੰਨੀਵਾਲਾ ਤੋਂ 5, ਆਲਮਵਾਲਾ ਤੋਂ 6, ਕਬਰਵਾਲਾ ਤੋਂ 1, ਵਾਦੀਆਂ ਤੋਂ 1, ਖੁੰਨਣ ਕਲਾਂ ਤੋਂ 2, ਖਿਉਵਾਲੀ ਤੋਂ 1, ਬਣਵਾਲਾ ਤੋਂ 1, ਭਾਗਸਰ ਤੋਂ 1, ਨੰਦਗੜ੍ਹ ਤੋਂ 6, ਬਰੀਵਾਲਾ ਤੋਂ 3, ਬਾਹਮਣਵਾਲਾ ਤੋਂ 2, ਕੋਠੇ ਹਿੰਮਤਪੁਰਾ ਤੋਂ 2, ਘੱਗਾ ਤੋਂ 1, ਫੂਲੇਵਾਲਾ ਤੋਂ 4, ਸੂਰੇਵਾਲਾ ਤੋਂ 1, ਬਰਕੰਦੀ ਤੋਂ 3, ਸੋਥਾ ਤੋਂ 1, ਮੜਮੱਲੂ ਤੋਂ 1, ਮੱਲਣ ਤੋਂ 3, ਛੱਤੇਆਣਾ ਤੋਂ 1, ਖੁੰਡੇ ਹਲਾਲ ਤੋਂ 1, ਰਾਮ ਨਗਰ ਤੋਂ 1, ਥੇਹੜੀ ਤੋਂ 1, ਰੁਪਾਣਾ ਤੋਂ 2, ਲੱਖੇਵਾਲੀ ਤੋਂ 3, ਖੁੰਨਣ ਕਲਾਂ ਤੋਂ 1, ਥਾਂਦੇਵਾਲਾ ਤੋਂ 1, ਰਾਮਗੜ੍ਹ ਤੋਂ 1, ਦਬੜਾ ਤੋਂ 1, ਚੱਕ ਸ਼ੇਰੇਵਾਲਾ ਤੋਂ 2, ਰਹੂੜਿਆਂਵਾਲੀ ਤੋਂ 1, ਚਿੱਬੜਾਂਵਾਲੀ ਤੋਂ 1, ਸਿੱਖਵਾਲਾ ਤੋਂ 1, ਮਾਹੂਆਣਾ ਤੋਂ 2, ਕੱਖਵਾਲੀ ਤੋਂ 1, ਖੁੱਡੀਆਂ ਤੋਂ 1, ਬੀਦੋਵਾਲੀ ਤੋਂ 1, ਚੰਨੂ ਤੋਂ 1, ਮਿੱਠੜੀ ਤੋਂ 1, ਹਰੀਕੇ ਕਲਾਂ ਤੋਂ 1, ਦਿਓਣ ਖੇੜਾ ਤੋਂ 1, ਸੰਗਰਾਣਾ ਤੋਂ 1, ਚੱਕ ਮਦਰੱਸਾ ਤੋਂ 1, ਸੋਹਣੇਵਾਲਾ ਤੋਂ 1, ਚੱਕ ਬੀੜ ਸਰਕਾਰ ਤੋਂ 1, ਮਿੱਡੂਖੇੜਾ ਤੋਂ 1, ਗੁਰੂਸਰ ਜੋਧਾਂ ਤੋਂ 1, ਬੁਰਜ਼ ਸਿੱਧਵਾਂ ਤੋਂ 1, ਗੁਲਾਬੇਵਾਲਾ ਤੋਂ 1, ਕਾਉਣੀ ਤੋਂ 1, ਔਲਖ ਤੋਂ 1, ਰਾਮਨਗਰ ਤੋਂ 1, ਭੂੰਦੜ ਤੋਂ 4 ਤੇ ਕਬਰਵਾਲਾ ਤੋਂ 1 ਕੇਸ ਮਿਲਿਆ ਹੈ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਪਿੰਡ ਭੁੱਟੀਵਾਲਾ ਤੋਂ 70 ਸਾਲਾ ਵਿਅਕਤੀ, ਹਰੀਕੇ ਕਲਾਂ ਤੋਂ 30 ਸਾਲਾ ਔਰਤ, ਦਿਓਣ ਖੇੜਾ ਤੋਂ 62 ਸਾਲਾ ਵਿਅਕਤੀ ਤੇ ਸ੍ਰੀ ਮੁਕਤਸਰ ਸਾਹਿਬ ਤੋਂ 35 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਮੌਤ ਦਰ 197 ਹੋ ਗਈ ਹੈ।