ਹੈਰੀ ਬੱਲ ਦੇ ਬਲਿਊ ਪ੍ਰਿੰਸ ਨੇ ਲਗਾਤਾਰ ਤੀਸਰਾ ਮੇਲਾ ਜਿੱਤਿਆ
ਜਗਮੀਤ ਸਿੰਘ
- ਕੇਨੈਡਾ ‘ਚ ਉਲਡ ਹੰਟਰ ਗਰੁੱਪ ਦੇ ਬਲਿਊ ਪ੍ਰਿੰਸ ਦੀ ਜੇਤੂ ਹੈਟ੍ਰਿਕ
ਭਿੱਖੀਵਿੰਡ, 7 ਮਈ 2021 - ਕੈਨੇਡਾ ਦੇ ਐਬਟਸਫੋਰਡ ਸ਼ਹਿਰ ਵਿਖੇ ਫਰੈਂਡਲੀ ਗਰੇਹਾਉਂਡ ਕਲੱਬ ਵੱਲੋਂ ਕਰਵਾਈਆਂ ਗਈਆਂ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਵਿਚ ਹੈਰੀ ਬੱਲ ਰਕਬਾ, ਸੱਤੀ ਖੋਟੇ, ਅੰਮ੍ਰਿਤ ਪ੍ਰਾਪਰਟੀ ਡੀਲਰ ਲੁਧਿਆਣਾ (ਉਲਡ ਹੰਟਰ ਗਰੁੱਪ) ਦਾ ‘ਬਲਿਊ ਪ੍ਰਿੰਸ ’ ਜੇਤੂ ਰਿਹਾ। ਦੱਸਣਯੋਗ ਹੈ ਕਿ ਫਰੈਂਡਲੀ ਗਰੇਹਾਉਂਡ ਕਲੱਬ ਵੱਲੋਂ ਕਰਵਾਏ ਗਏ ਲਗਾਤਾਰ ਤਿੰਨਾਂ ਮੇਲਿਆਂ ਵਿਚ ਉਲਡ ਹੰਟਰ ਗਰੁੱਪ ਦੇ ਬੁਲਿਊ ਪ੍ਰਿੰਸ ਨੇ ਜੇਤੂ ਝੰਡਾ ਕੱਢਦਿਆਂ ਤਿੰਨੇ ਮੇਲੇ ਆਪਣੇ ਨਾਮ ਕਰ ਲਏ। ਕਲੱਬ ਪ੍ਰਬੰਧਕਾਂ ਵੱਲੋਂ ਬਲਿਊ ਪ੍ਰਿੰਸ ਦੇ ਮਾਲਕ ਹੈਰੀ ਬੱਲ ਰਕਬਾ, ਸੱਤੀ ਖੋਟੇ ਨੂੰ ਜੇਤੂ ਟਰਾਫੀ ਤੇ ਨਕਦ ਇਨਾਮ ਦਿੰਦਿਆਂ ਵਧਾਈ ਦਿੱਤੀ। ਬਲਿਊ ਪ੍ਰਿੰਸ ਦੇ ਜੇਤੂ ਰਹਿਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੈਰੀ ਬੱਲ ਰਕਬਾ ਨੇ ਕਿਹਾ ਕਿ ਇਹ ਜਿੱਤ ਸਾਰੇ ‘ਉਲਡ ਹੰਟਰ ਗਰੁੱਪ’ ਦੀ ਜਿੱਤ ਹੈ, ਜਿਹਨਾਂ ਦੀ ਮਿਹਨਤ ਸਦਕਾ ਅੱਜ ਬਲਿਊ ਪ੍ਰਿੰਸ ਲਗਾਤਾਰ ਤੀਸਰੀ ਵਾਰ ਮੇਲੇ ਦਾ ਜੇਤੂ ਰਿਹਾ।
ਇਸ ਮੌਕੇ ਅਵਤਾਰ ਸਿੰਘ ਬੱਲ, ਦੀਦਾਰ ਬੱਲ, ਮਨੀ ਭੁੱਲਰ, ਗੁਰਜੀਤ ਬੱਲ, ਜੋਨੀ, ਗੱਗੀ ਸਰਪੰਚ ਝਾਮਟ, ਬਾਲੀ ਭੱਟੀ ਆਸਟ੍ਰੇਲੀਆ, ਸਾਬੀ ਪੱਤੜ, ਹਰੀ ਗੱਡਮਾ, ਕਾਲਾ ਧਾਲੀਵਾਲ, ਜਸਮੀਤ ਸਿੰਘ ਗੋਲ੍ਹਣ, ਜਗਮੀਤ ਸਿੰਘ, ਗੁਰਵਿੰਦਰ ਸਿੰਘ ਵਿੱਕੀ, ਸਰਪੰਚ ਗੁਰਮੀਤ ਸਿੰਘ ਸੇਵੀਆਂ, ਲਾਲੀ ਜੰਡ, ਅੰਮ੍ਰਿਤ ਸੇਵੀਆਂ, ਸੰਨੀ ਗਰੇਵਾਲ, ਆਤਮ ਲੁੱਧੜ, ਕਾਲਾ ਸੇਵੀਆਂ, ਗੁਰਪ੍ਰੀਤ ਗੋਪੀ ਕਨੇਡਾ ਆਦਿ ਨੇ ਉਲਡ ਹੰਟਰ ਗਰੁੱਪ ਦੇ ਹੈਰੀ ਬੱਲ ਰਕਬਾ, ਸੱਤੀ ਖੋਟੇ, ਅੰਮ੍ਰਿਤ ਪ੍ਰਾਪਰਟੀ ਡੀਲਰ ਲੁਧਿਆਣਾ ਨੂੰ ਵਧਾਈ ਦਿੱਤੀ।