ਅਮਰੀਕਾ: ਕੈਂਸਰ 'ਤੇ ਕਾਬੂ ਪਾਉਣ ਤੋਂ ਬਾਅਦ, ਇੱਕ ਧੀ ਨੇ ਆਪਣੀ ਮਾਂ ਨਾਲ ਕੀਤੀ ਮਾਉਂਟ ਐਵਰੈਸਟ 'ਤੇ ਚੜ੍ਹਾਈ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 7 ਮਈ 2021 - ਜਿੰਦਗੀ ਵਿੱਚ ਕੁੱਝ ਹਾਸਿਲ ਕਰਨ ਦਾ ਜਜਬਾ ਹੋਵੇ ਤਾਂ ਮਨੁੱਖ ਰੁਕਾਵਟਾਂ ਨੂੰ ਪਾਰ ਕਰਕੇ ਵੀ ਆਪਣੀ ਮੰਜਿਲ ਪ੍ਰਾਪਤ ਕਰ ਸਕਦਾ ਹੈ। ਅਜਿਹਾ ਹੀ ਇੱਕ ਕੰਮ ਅਮਰੀਕਾ ਦੇ ਓਕਲਾਹੋਮਾ ਦੀ ਇੱਕ ਲੜਕੀ ਨੇ ਕੀਤਾ ਹੈ। ਜਿਸਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਮਾਤ ਦੇਣ ਦੇ ਬਾਅਦ ਆਪਣੀ ਮਾਂ ਦੇ ਨਾਲ ਦੁਨੀਆਂ ਦੀ ਉੱਚੀ ਪ੍ਰਬਤੀ ਚੋਟੀ ਮਾਊਂਟ ਐਵਰੈਸਟ ਦੀ ਚੜਾਈ ਕਰ ਰਹੀ ਹੈ। ਵਾਲਾਰੀ ਅਤੇ ਜੇਸ ਵਿਡੇਲ ਨੂੰ ਉਮੀਦ ਹੈ ਕਿ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਤੇ ਪਹੁੰਚਣ ਵਾਲੀ ਪਹਿਲੀ ਅਮਰੀਕੀ ਮਾਂ-ਧੀ ਟੀਮ ਬਣ ਜਾਵੇਗੀ। ਜੇਸ ਵਿਡੇਲ ਨੇ ਕਿਹਾ ਕਿ ਇਹ ਯਾਤਰਾ ਸਿਰਫ ਸਿਖਰ ਤੇ ਜਾਣ ਬਾਰੇ ਨਹੀਂ ਸੀ ਹੈ, ਉਹ ਰਸਤੇ ਵਿਚ ਹਰ ਇਕ ਪਲ ਦਾ ਅਨੰਦ ਨਹੀਂ ਲੈ ਰਹੇ ਹਨ।
ਇਸ ਮਾਂ ਧੀ ਨੇ ਆਪਣੀ ਯਾਤਰਾ ਹਫਤੇ ਪਹਿਲਾਂ ਸ਼ੁਰੂ ਕੀਤੀ ਸੀ। ਵਲਾਰੀ ਵਿਡੇਲ ਜੋ ਕਿ 61 ਹੈ ਅਤੇ ਦਮੇ ਦੀ ਮਰੀਜ਼ ਹੈ, ਜਦਕਿ ਉਸਦੀ ਧੀ ਜੇਸ ਵਿਡੇਲ ਨੂੰ 2016 ਵਿੱਚ ਅੰਡਕੋਸ਼ ਦੇ ਕੈਂਸਰ ਦੀ ਜਾਂਚ ਕੀਤੀ ਗਈ ਸੀ। ਉਸ ਦੀਆਂ ਕਈ ਸਰਜਰੀਆਂ ਅਤੇ ਮਹੀਨਿਆਂ ਦੀ ਕੀਮੋਥੈਰੇਪੀ ਕੀਤੀ ਗਈ ਸੀ ਪਰ ਉਹ ਹੁਣ ਕੈਂਸਰ ਮੁਕਤ ਹੈ।ਇਹ ਦੋਵੇਂ ਪਹਿਲਾਂ ਤੋਂ ਹੀ ਐਵਰੈਸਟ ਉੱਤੇ ਤੂਫਾਨਾਂ ਨੂੰ ਪਾਰ ਕਰ ਚੁੱਕੇ ਹਨ ਪਰ ਇਸ ਜੋੜੀ ਨੇ ਕਿਹਾ ਕਿ ਇੱਥੇ ਉਹਨਾਂ ਨੇ ਅਜੇ 43 ਘੰਟਿਆਂ ਲਈ 60 ਮੀਲ ਪ੍ਰਤੀ ਘੰਟਾ ਦੀਆਂ ਹਵਾਵਾਂ ਦਾ ਸਾਹਮਣਾ ਕਰਨਾ ਹੈ ਅਤੇ ਇਸ ਕੰਮ ਲਈ ਉਹਨਾਂ ਨੇ ਉਮਰ ਭਰ ਦਾ ਸਾਹਸ ਜੁਟਾਇਆ ਹੈ। ਅਮਰੀਕਾ ਨਿਵਾਸੀ ਇਸ ਮਾ ਧੀ ਦੇ ਜਜਬੇ ਨੂੰ ਸਲਾਮ ਹੈ।