ਨਵਾਂਸ਼ਹਿਰ: ਤਿੰਨ ਗੈਂਗਸਟਰ ਹਥਿਆਰਾਂ ਸਮੇਤ ਕਾਬੂ, ਕਤਲ ਕਰਨ ਲਈ ਸੂਰਜਕੁੰਡ ਤੋਂ ਕੁੱਝ ਦਿਨ ਪਹਿਲਾਂ ਲੁੱਟੀ ਸੀ ਵਰਨਾ ਕਾਰ
ਨਵਾਂ ਸ਼ਹਿਰ 7 ਮਈ 2021 - ਨਵਾਂਸ਼ਹਿਰ ਪੁਲਿਸ ਨੇ ਨਾਕਾ ਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਸੂਰਜ ਕੁੰਡ ਤੋਂ ਕੁੱਝ ਦਿਨ ਪਹਿਲਾਂ ਖੋਹ ਕੀਤੀ ਵਰਨਾ ਕਾਰ ਸਮੇਤ ਕਾਬੂ ਕੀਤਾ ਗਿਆ ਹੈ ਪੁਲਿਸ ਨੂੰ ਉਹਨਾਂ ਪਾਸੋਂ 5 ਪਿਸਤੌਲ , 34 ਜਿੰਦਾ ਰੌਂਦ , 9 ਮੈਗਜ਼ੀਨ , 30 ਨਸ਼ੀਲੇ ਟੀਕੇ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਨਵਾਂਸ਼ਹਿਰ ਤੇ ਸੀ.ਆਈ.ਏ ਦੀ ਟੀਮ ਨੇ ਦੱਸਿਆ ਕਿ ਨਵਾਂਸ਼ਹਿਰ ਬਾਈਪਾਸ ਮਹਾਲੋਂ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ।
ਇਸ ਨਾਕਾ ਬੰਦੀ ਤੇ ਸ਼ਵਿੰਦਰਪਾਲ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਨਵਾਂਸ਼ਹਿਰ ਵੀ ਹਾਜਰ ਸਨ ਤਾਂ ਇਸ ਦੌਰਾਨ ਬੰਗਾ ਸਾਈਡ ਤੋਂ ਆ ਰਹੇ ਵਾਹਨ ਨੂੰ ਪੁਲਿਸ ਪਾਰਟੀ ਵਲੋਂ ਰੋਕਿਆ ਜੋ ਵਰਨਾ ਕਾਰ ਗ਼ਲਤ ਨੰਬਰ ਲੱਗਾ ਸੀ , ਜੋ ਪੁੱਛੇ ਜਾਣ ਤੇ ਕਾਰ ਚਾਲਕ ਨੂੰ ਪੁਲਿਸ ਪਾਰਟੀ ਨੇ ਕਾਰ ਦੀ ਮਾਲਕੀ ਸਬੰਧੀ ਕਾਗਜਾਤ ਪੇਸ਼ ਕਰਨ ਲਈ ਕਿਹਾ ਤਾਂ ਮੌਕਾ ਤੋਂ ਤਿੰਨੇ ਨੌਜਵਾਨਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ।
ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਤਿੰਨਾ ਨੌਜਵਾਨਾ ਨੂੰ ਕਾਬੂ ਕੀਤਾ ਜਿਨਾਂ ਦੀ ਪਹਿਚਾਣ ਪਰਵਿੰਦਰ ਕੁਮਾਰ ਉਰਫ ਹੈਪੀ ਉਰਫ ਵਪਾਰੀ ਪੁੱਤਰ ਕਮਲਜੀਤ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ , ਮਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਭੱਠੇ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੋਹਣ ਸਿੰਘ ਵਾਸੀ ਕੁੱਕੜ ਮਜ਼ਾਰਾ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਅਗਲੇਰੀ ਪੁਲਿਸ ਕਾਰਵਾਈ ਅਮਲ ਵਿੱਚ ਲਿਆਦੇ ਹੋਏ 60 ਨਸ਼ੀਲੇ ਟੀਕੇ , 02 ਦੇਸੀ ਕੱਟੇ ਡਬਲ ਬੈਰਲ , 04 ਪਿਸਤੋਲ , 09 ਮੈਗਜੀਨ , 34 ਰੋਦ , ਵਰਨਾ ਕਾਰ ਬ੍ਰਾਮਦ ਕੀਤੀ ਗਈ ਹੈ ।
ਮੁਢਲੀ ਪੁੱਛ ਗਿੱਛ ਦੌਰਾਨ ਦੋਸ਼ੀਆ ਨੇ ਦੱਸਿਆ ਕਿ ਉਹਨਾ ਪਾਸ ਜੋ ਗੱਡੀ ਵਰਨਾ ਕਾਰ ਬ੍ਰਾਮਦ ਹੋਈ ਹੈ ਇਹ ਕਾਰ ਉਹਨਾ ਨੇ ਹਥਿਆਰਾਂ ਦੀ ਨੋਕ ਤੇ ਕੁੱਝ ਦਿਨ ਪਹਿਲਾਂ ਸੂਰਜਕੁੰਡ ਨਵਾਂਸ਼ਹਿਰ ਰੋਡ ਰਾਹੋਂ ਤੋਂ ਖੋਹ ਕੀਤੀ ਸੀ । ਇਸ ਕਾਰ ਨੂੰ ਖੋਹਣ ਪਿੱਛੇ ਇਨਾਂ ਦਾ ਮਕਸਦ ਇਹ ਸੀ ਕਿ ਉਹਨਾ ਨੇ ਇਸ ਕਾਰ ਦੀ ਵਰਤੋਂ ਕਰਕੇ ਸੁਖਵਿੰਦਰ ਸਿੰਘ ਸਾਬੀ ਵਾਸੀ ਪਿੰਡ ਮੁਕੀਮਪੁਰ ਜਿਲਾ ਹੁਸ਼ਿਆਰਪੁਰ ਅਤੇ ਕਮਲਜੀਤ ਸਿੰਘ ਉਰਫ ਕਮਲ ਵਾਸੀ ਘਾਗੋਂ ਰੋੜਾਂਵਾਲੀ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਦਾ ਕਤਲ ਕਰਨਾ ਸੀ।
ਉਪਰੋਕਤ ਤੋਂ ਇਲਾਵਾ ਦੋਸ਼ੀ ਪਰਵਿੰਦਰ ਕੁਮਾਰ ਉਰਫ ਹੈਪੀ ਉਰਫ ਵਪਾਰੀ ਉਕਤ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਇਨਾਂ ਤਿੰਨਾ ਨੇ ਜਿਸ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਉਕਤ ਵਰਨਾ ਕਾਰ ਦੀ ਖੋਹ ਕੀਤੀ ਸੀ ਉਹ ਸਵਿਫਟ ਕਾਰ ਉਸ ਨੇ ਆਪਣੇ ਸਾਥੀ ਛੋਟਾ ਵਾਸੀ ਮੋਹਣਵਾਲ ਅਤੇ ਉਸ ਦੇ ਇੱਕ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਉਸ ਦੇ ਰਿਸ਼ਤੇਦਾਰ ਦੇ ਸਪਲੈਂਡਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਤੋਂ ਇੱਕ ਨੌਜਵਾਨ ਪਾਸੋਂ ਜੋ ਰਾਤ ਸਮੇਂ ਆਪਣੀ ਸਵਿਫਟ ਕਾਰ ਸੜਕ ਕਿਨਾਰੇ ਰੋਕ ਕੇ ਫੋਨ ਸੁਣਦਾ ਸੀ ਜਿਸ ਨੋਜੁਆਨ ਦੇ ਉਸ ਨੇ ਆਪਣੇ 32 ਬੋਰ ਪਿਸਤੌਲ ਨਾਲ ਉਸ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਸਵਿੱਫਟ ਗੱਡੀ ਖੋਹ ਕੀਤੀ ਸੀ । ਇਹ ਸਵਿਫਟ ਕਾਰ ਵੀ ਦੋਸ਼ੀ ਪਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਤੇ ਬਰਾਮਦ ਕਰ ਲਈ ਗਈ ਹੈ ਇਹ ਤਿੰਨੇ ਫੜੇ ਗਏ ਗੈਂਗਸਟਰਾਂ ਉਤੇ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ