ਜਗਦੀਸ਼ ਥਿੰਦ
ਫਾਜ਼ਿਲਕਾ 8 ਮਈ :- ਅੱਜ ਅਗਰਵਾਲ ਧਰਮਸ਼ਾਲਾ ਵਿਖੇ ਕੋਵਿਡ ਦੇ ਬਚਾਅ ਲਈ ਅਗਰਵਾਲ ਸਭਾਾ ਅਤੇ ਸਿਹਤ ਵਿਭਾਗ ਵਲੋ 45 ਸਾਲ ਤੋ ਵੱਧ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ lਇਸ ਕੈੰਪ ਦੀ ਸ਼ੁਰੂਆਤ ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਕਰਵਾਈ ਤੇ ਕਿਹਾ ਕੀ ਅਗਰਵਾਲ ਸਭਾ ਲਈ ਜਲਦ ਸਰਕਾਰੀ ਮਦਦ ਦਿੱਤੀ ਜਾਵੇਗੀ ਤਾਂ ਇਸ ਆਸ਼ਰਮ ਦੀ ਹਾਲਤ ਚ ਹੋਰ ਵੀ ਸੁਧਾਰ ਕੀਤਾ ਜਾ ਸਕੇ l
ਇਸ ਮੌਕੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਰਲ ਕੇ ਮਹਾਮਾਰੀ ਦੇ ਬਚਾਅ ਲਈ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਰਹੀਏ।
ਇਸ ਮੌਕੇ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਰਿਤੇਸ਼ ਗਗਨੇਜਾ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਕਾਂਗਰਸ ਪਾਰਟੀ, ਚੇਤਨ ਗਰੋਵਰ, ਮਨੀਸ਼ ਕਟਾਰੀਆ ਸੀਨੀਅਰ ਨੇਤਾ, ਸੰਦੀਪ ਮੱਕੜ, ਸੂਰਜ ਝੰਬ, ਗੋਲਡੀ ਝਾਂਬ, ਜਗਦੀਸ਼ ਕੁਮਾਰ ਬਸਵਾਲਾ, ਅਸ਼ਵਨੀ ਕੁਮਾਰ, ਵਿਜੇ ਕੁਮਾਰ ਧੂੜੀਆ, ਪਵਨ ਕੁਮਾਰ ਕਟਾਰੀਆ, ਰਵੀ ਬਾਣੀਆਂ, ਪਾਰਸ, ਸ਼ਗਨ ਲਾਲ, ਰਾਜੇਸ਼ ਗਰੋਵਰ, ਰਾਜ ਸਿੰਘ ਨੱਥੂ ਚਿਸਤੀ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l