← ਪਿਛੇ ਪਰਤੋ
ਐਡਮਿੰਟਨ ‘ਚ ਪਤਨੀ ਤੇ ਭਾਣਜੇ ਨੂੰ ਮਾਰੀ ਗੋਲੀ —ਗਮਦੂਰ ਬਰਾੜ (43) ਗ੍ਰਿਫਤਾਰ ਕਮਲਜੀਤ ਬੁੱਟਰ ਕੈਲਗਰੀ, 08 ਮਈ 2021: ਐਡਮਿੰਟਨ ਦੇ ਸ਼ੇਰਵੁੱਡ ਪਾਰਕ ਵਿਖੇ ਸ਼ੁੱਕਰਵਾਰ ਸਵੇਰੇ ਹੋਈ ਗੋਲੀਬਾਰੀ ਦੇ ਸਬੰਧ ਵਿਚ 43 ਸਾਲਾ ਗਮਦੂਰ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁਕਰਵਾਰ ਸਵੇਰੇ 6:30 ਵਜੇ ਦੇ ਕਰੀਬ ਹਾਈਵੇ 21 ਤੇ ਕਲੋਵਰ ਬਾਰ ਰੋਡ ਦੇ ਵਿਚਕਾਰ ਬੇਸਲਾਈਨ ਰੋਡ 'ਤੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ। ਜ਼ਖਮੀ ਔਰਤ ਹਮਲਾਵਰ ਦੀ ਪਤਨੀ ਦੱਸੀ ਜਾ ਰਹੀ ਹੈ ਤੇ ਮਰਨ ਵਾਲਾ ਵੀ ਹਮਲਾਵਰ ਦਾ ਭਾਣਜਾ ਸੀ। ਹਮਲੇ ਦਾ ਅਸਲ ਕਾਰਨ ਹਾਲੇ ਸਪੱਸ਼ਟ ਨਹੀਂ ਹੋਇਆ ਹੈ।
Total Responses : 260