ਨਵਜੋਤ ਸਿੱਧੂ ਦਾ ਅਮਰਿੰਦਰ ’ਤੇ ਇਕ ਹੋਰ ਹਮਲਾ, ਵੇਖੋ ਹੁਣ ਕੀ ਬੋਲੇ
ਚੰਡੀਗੜ੍ਹ, 9 ਮਈ, 2021: ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧਾ ਹਮਲਾ ਬੋਲਿਆ ਹੈ।
ਇਸ ਵਾਰ ਉਹਨਾਂ ਮਹਾਂ ਦੋਸ਼ ਲਾਇਆ ਹੈ ਪੰਜਾਬ 'ਚ ਬਾਦਲਾਂ ਦਾ ਰਾਜ ਚੱਲ ਰਿਹਾ ਹੈ ਤੇ ਸਰਕਾਰ ਮਾਫੀਆ ਦੇ ਕੰਟਰੋਲ 'ਚ ਹੈ .
ਆਪਣੇ ਤਾਜ਼ਾ ਟਵੀਟ ਚ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ’ਤੇ ਸਹਿਮਤੀ ਹੈਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚਲ ਰਹੀ ਹੈ। ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਇ ਅਫਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚਲ ਰਹੀ ਹੈ।
Consensus among MLAs, Badal Sarkar is ruling in lieu of Congress Govt ... Bureaucracy and Police act as per wishes of Badal Family, more often than listening to our MLAs and Party workers. Govt run not for welfare of the People, but for continuing control of Mafia Raj
#75-25
— Navjot Singh Sidhu (@sherryontopp) May 9, 2021