ਕੋਵਿਡ ਬਚਾਅ ਲਈ ਬਿਹਤਰ ਕਦਮ ਚੁੱਕਣ ਦੀ ਬਦੌਲਤ ਟਰਾਈਡੈਂਟ ਗਰੁੱਪ ਨੂੰ ਮਿਲਿਆ ਪਲੇਟਿਨਮ ਪੁਰਸਕਾਰ
ਚੰਡੀਗੜ੍ਹ, 10 ਮਈ 2021-ਐੱਚਆਰ ਐਸੋਸੀਏਸ਼ਨ ਆਫ਼ ਇੰਡੀਆ ਨੇ ਕੋਵਿਡ ਮਹਾਂਮਾਰੀ ਨਾਲ ਨਿਪਟਣ ਲਈ ਚੁੱਕੇ ਅਸਰਦਾਰ ਕਦਮਾਂ ਬਦਲੇ ਟਰਾਈਡੈਂਟ ਗਰੁੱਪ ਨੂੰ ਪਲੇਟਿਨਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਟਰਾਈਡੈਂਟ ਨੂੰ ਇਹ ਐਵਾਰਡ ਐਚਆਰਡੀਏ-2021 ਦੇ ਅਧੀਨ ਮੋਸਟ ਇਨੋਵੇਟਿਵ ਕੋਵਿਡ ਰਿਸਪਾਂਸ ਕੈਟਾਗਰੀ ਤਹਿਤ ਦਿੱਤਾ ਹੈ। ਟਰਾਈਡੈਂਟ ਗਰੁੱਪ ਵੱਲੋਂ ਆਪਣੇ ਚੇਅਰਮੈਨ ਪਦਮ ਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਸਰਕਾਰ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਨੂੰ ਕੋਵਿਡ ਦੀ ਲਾਗ ਤੋਂ ਬਚਾਉਣ, ਕੋਵਿਡ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਅਨੇਕਾਂ ਕਦਮ ਚੁੱਕੇ ਗਏ ਹਨ। ਕੰਪਨੀ ਵੱਲੋਂ ਆਪਣੇ ਸਮੁੱਚੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਫ਼ਤ ਕੋਵਿਡ ਟੀਕਾਕਰਨ ਯਕੀਨੀ ਬਣਾਇਆ ਗਿਆ ਹੈ। ਪਲਾਜ਼ਮਾ ਦਾਨ ਕਰਨ ਵਾਲੇ ਕਰਮਚਾਰੀਆਂ ਲਈ ਲੋੜੀਂਦੀ ਵਿਵਸਥਾ ਕੀਤੀ ਗਈ ਹੈ।
ਟਰਾਈਡੈਂਟ ਵੱਲੋਂ ਆਪਣੇ ਪਾਜ਼ੇਟਿਵ ਆਉਣ ਵਾਲੇ ਕਿਸੇ ਵੀ ਕਰਮਚਾਰੀ ਨੂੰ 14 ਦਿਨਾਂ ਦੀ ਤਨਖਾਹ ਸਮੇਤ ਛੁੱਟੀ ਪ੍ਰਦਾਨ ਕੀਤੀ ਜਾਂਦੀ ਹੈ। ਕੋਵਿਡ ਵਿਰੁੱਧ ਜੰਗ ਜਿੱਤਕੇ ਆਉਣ ਵਾਲੇ ਕਰਮਚਾਰੀਆਂ ਦਾ ਤੋਹਫ਼ਿਆਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ। ਕੰਪਨੀ ਵੱਲੋਂ ਲੁਧਿਆਣਾ, ਸੰਘੇੜਾ, ਧੌਲਾ ਅਤੇ ਦਿੱਲੀ ਸਥਿਤ ਐਨਆਰਸੀ ਅਤੇ ਆਪਣੇ ਹੋਰ ਸਾਰੇ ਕੰਮ ਕਾਜੀ ਖੇਤਰਾਂ ਵਿੱਚ ਕਰਮਚਾਰੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮਲਟੀ ਸਪੈਸਲਿਟੀ ਹਸਪਤਾਲਾਂ ਦੇ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਗਈਆਂ ਹਨ। ਕਰਮਚਾਰੀਆਂ ਨੂੰ ਲੋੜ ਪੈਣ ਤੇ ਹੋਮ ਕੇਅਰ, ਟੈਲੀ ਸਲਾਹ, ਆਈਸੀਯੂ ਵਿੱਚ ਇਲਾਜ ਵੀ ਯਕੀਨੀ ਬਣਾਇਆ ਗਿਆ ਹੈ।
ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਪਲੇਟਿਨਮ ਐਵਾਰਡ ਮਿਲਣ ਉੱਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਕਰੋਨਾ ਖ਼ਿਲਾਫ਼ ਜੰਗ ਵਿੱਚ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਲਈ ਆਪਣੇ ਕਰਮਚਾਰੀ ਸਭ ਤੋਂ ਪਹਿਲਾਂ, ਗਾਹਕ ਦੂਜੇ ਨੰਬਰ ਉੱਤੇ ਅਤੇ ਪ੍ਰਾਫ਼ਿਟ ਤੀਜੇ ਨੰਬਰ ’ਤੇ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਦਾਰੇ ਲਈ ਕਰਮਚਾਰੀ ਰੀੜ੍ਹ੍ਹ ਦੀ ਹੱਡੀ ਹੁੰਦੇ ਹਨ ਤੇ ਉਹ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਿਹਤਯਾਬੀ ਲਈ ਹਮੇਸ਼ਾ ਵਚਨਬੱਧ ਹਨ। ਉਨ੍ਹਾਂ ਸਾਰਿਆਂ ਨੂੰ ਕੋਵਿਡ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।