ਕੈਪਟਨ ਨਾਰਾਜ਼ਗੀ ਵਧਣ ਦੇ ਸੰਕੇਤ - ਇੱਕ ਹੋਰ ਹੋਈ ਗੁਪਤ ਮੀਟਿੰਗ ਦੀ ਖ਼ਬਰ -ਐਮ ਪੀ ਤੇ ਵਜ਼ੀਰ ਵੀ ਹੋਏ ਸ਼ਾਮਲ
ਚੰਡੀਗੜ੍ਹ, 10 ਮਈ 2021 - ਪੰਜਾਬ ਕਾਂਗਰਸ 'ਚ ਹੁਣ ਕੈਪਟਨ ਅਮਰਿੰਦਰ ਖਿਲਾਫ ਬਾਗ਼ੀ ਸੁਰ ਦਿਨੋ ਦਿਨ ਤਿੱਖੇ ਹੁੰਦੇ ਨਜ਼ਰ ਆ ਰਹੇ ਨੇ।
ਬਾਗ਼ੀ ਖੇਮੇ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਅੱਜ ਫੇਰ ਦੂਜੀ ਵਾਰ ਨਾਰਾਜ਼ ਨੇਤਾਵਾਂ ਦੀ ਮੀਟਿੰਗ ਹੋਈ ਜਿਸ ਵਿਚ ਪਹਿਲਾਂ ਨਾਲੋਂ ਗਿਣਤੀ ਵੀ ਵੱਧ ਸੀ ਅਤੇ 2 ਐਮ ਪੀ ਅਤੇ ਤਿੰਨ ਕੈਬਨਿਟ ਵਜ਼ੀਰ ਸ਼ਾਮਲ ਹੋਏ ਦੱਸੇ ਗਏ .ਇਨ੍ਹਾਂ ਸੂਤਰਾਂ ਅਨੁਸਾਰ ਪ੍ਰਤਾਪ ਬਾਜਵਾ , ਤੋਂ ਇਬਿੱਟੂ ਲਾਵਾ ਇਸ ਮੀਟਿੰਗ ਵਿਚ 3 ਕੈਬਨਿਟ ਵਜ਼ੀਰ ਸੁਖਜਿੰਦਰ ਰੰਧਾਵਾ , ਚਰਨਜੀਤ ਚੰਨੀ ਅਤੇ ਗੁਰਪ੍ਰੀਤ ਕਾਂਗੜ ਵੀ ਸ਼ਾਮਲ ਸਨ . ਇਸ ਮੀਟਿੰਗ 'ਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਹੋਈ ਜਿਨ੍ਹਾਂ ਵਿਚ ਕੋਟਕਪੂਰਾ ਫਾਇਰਿੰਗ , ਬਰਗਾੜੀ ਬੇਅਦਬੀ , ਐਸ ਆਈ ਟੀ , ਏ ਜੀ ਪੰਜਾਬ ਦੀ ਭੂਮਿਕਾ ਵੀ ਸ਼ਾਮਲ ਸਨ .ਇਸ ਮੀਟਿੰਗ 'ਚ ਸ਼ਾਮਲ ਇੱਕ ਨੇਤਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਗੱਲ ਤੇ ਸਾਰੇ ਸਹਿਮਤ ਹਾਂ ਕਿ ਜੇਕਰ ਕੋਈ ਫ਼ੌਰੀ ਕਦਮ ਨਾ ਚੁੱਕੇ ਗਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਕਾਂਗਰਸੀਆਂ ਨੂੰ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਵੇਗਾ. ਇਸ ਮੀਟਿੰਗ ਦੀਆਂ ਰਿਪੋਰਟਾਂ ਨੇ ਕਾਂਗਰਸ ਅੰਦਰਲੀ ਹਾਲਤ ਬਾਰੇ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ . ਹੁਣ ਦੇਖਣਾ ਇਹ ਹੈ ਦਿਨੋਂ ਦਿਨ ਵਧ ਰਹੀ ਨਾਰਾਜ਼ ਧੜੇ ਦੀ ਗਿਣਤੀ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਇਸ ਹਾਲਤ ਨਾਲ ਕਿਵੇਂ ਨਜਿੱਠਦੇ ਹਨ .
ਕੁਝ ਦਿਨ ਪਹਿਲਾਂ ਵੀ ਨਵਜੋਤ ਸਿੱਧੂ ਨਾਲ ਵਿਧਾਇਕਾਂ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚੰਨੀ ਦੀ ਮੀਟਿੰਗ ਦੀ ਖ਼ਬਰ ਨਸ਼ਰ ਹੋਈ ਸੀ ਹੋਈ ਸੀ ਜਿਸ ਦਾ ਕਿਸੇ ਵਜ਼ੀਰ ਨੇ ਖੰਡਨ ਨਹੀਂ ਕੀਤਾ .
ਨਵਜੋਤ ਸਿੱਧੂ ਤੇ ਖੁੱਲ੍ਹੇ ਆਮ ਕੈਪਟਨ ਤੇ ਬਾਦਲਾਂ ਨਾਲ ਸਮਝੌਤੇ ਦੇ ਦੋਸ਼ ਲਾ ਕੇ ਸਿੱਧਾ ਸਿਆਸੀ ਫ਼ਰੰਟ ਖੋਲ੍ਹ ਦਿੱਤਾ ਹੈ ਪਰ ਬਾਕੀ ਨਾਰਾਜ਼ ਮੰਤਰੀ ਅਤੇ ਵਿਧਾਇਕ ਅਸਿੱਧੇ ਢੰਗ ਨਾਲ ਅਜਿਹੀ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਹਨ .
ਸਿੱਧੂ ਤੋਂ ਇਲਾਵਾ ਵੀ ਪਿਛਲੇ 4 ਸਾਲਾਂ ਦੌਰਾਨ ਵੀ ਕਈ ਵਾਰ ਅੰਦਰ ਕੁ ਵਜ਼ੀਰਾਂ , ਮੰਤਰੀਆਂ ਅਤੇ ਵਿਧਾਇਕਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ ਸ਼ੈਲੀ , ਅਫ਼ਸਰਸ਼ਾਹੀ , ਬਾਦਲਾਂ ਅਤੇ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਮਾਮਲਿਆਂ ਮੁੱਖ ਮੰਤਰੀ ਖ਼ਿਲਾਫ਼ ਨਾਰਾਜ਼ਗੀ ਅਤੇ ਬਾਗ਼ੀ ਸੁਰਾਂ ਉੱਠਦੀਆਂ ਰਹੀਆਂ ਨੇ ਪਰ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨਾਲ ਬਹੁਤ ਸਿਆਸੀ ਮੁਹਾਰਤ ਨਾਲ ਨਜਿੱਠਦੇ ਆਏ ਨੇ ਅਤੇ ਪਾਰਟੀ ਅੰਦਰਲੇ ਵਿਰੋਧੀਆਂ ਦੀ ਨਹੀਂ ਪੁੱਗਣ ਦਿੱਤੀ .