ਹਰੀਸ਼ ਕਾਲੜਾ
ਰੂਪਨਗਰ, 10 ਮਈ 2021: ਕੋਵਿਡ-19 ਦੀ ਚੱਲ ਰਹੀ ਇਸ ਮਹਾਂਮਾਰੀ ਦੋਰਾਨ ਕੁਝ ਗੈਰ-ਸਮਾਜਿਕ ਤੱਤ ਇਸ ਕਠਿਨ ਸਮੇ ਦਾ ਫਾਇਦਾ ਉਠਾਉਣ ਲਈ ਕੋਵਿਡ-19 ਲਈ ਜਰੂਰੀ ਦਵਾਈਆਂ ਅਤੇ ਆਕਸੀਜਨ ਸਿਲੰਡਰਾ ਦੀ ਜਮਾਖੋਰੀ ਅਤੇ ਬਲੈਕਮਾਰਕਟਿੰਗ ਕਰ ਸਕਦੇ ਹਨ।ਇਹ ਪ੍ਰਗਟਾਵਾ ਕਰਦਿਆਂ ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਇਸ ਲਈ ਜਿਲ੍ਹਾ ਪੁਲਿਸ ਵਲੋ ਡੀ.ਐਸ.ਪੀ. ਸ਼੍ਰੀ ਸਤੀਸ਼ ਕੁਮਾਰ, ਪੀ.ਪੀ.ਐਸ. ਨੂੰ ਇਨ੍ਹਾਂ ਜਮਾਖੋਰ ਅਤੇ ਬਲੈਕਮਾਰਕਟਿੰਗ ਕਰਨ ਵਾਲਿਆ ਪਰ ਨਕੇਲ ਕੱਸਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਅਗਰ ਕਿਸੇ ਨੂੰ ਵੀ ਕੋਵਿਡ-19 ਲਈ ਜਰੂਰੀ ਦਵਾਈਆਂ ਅਤੇ ਆਕਸੀਜ਼ਨ ਸਿਲੰਡਰਾਂ ਦੀ ਜਮਾਖੋਰੀ ਜਾ ਬਲੈਕਮਾਰਕਟਿੰਗ ਕਰਨ ਵਾਲੇ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਡੀ.ਐਸ.ਪੀ. ਸਤੀਸ਼ ਕੁਮਾਰ ਦੇ ਮੋਬਾਇਲ ਨੰਬਰ 98144-47074 ਜਾ ਜਿਲ੍ਹਾ ਪੁਲਿਸ ਕੰਟਰੋਲ ਰੂਮ ਦੇ ਵਟਸਐਪ ਨੰਬਰ 77430-11701 ਪਰ ਜਾਣਕਾਰੀ ਦੇ ਸਕਦੇ ਹਨ। ਅਸੀ ਰੂਪਨਗਰ ਜਿਲੇ ਦੇ ਵਸਨੀਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਵਿਡ ਮਹਾਂਮਾਰੀ ਨੂੰ ਫੈਲਣ ਤੋ ਰੋਕਣ ਲਈ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਇਸ ਲੜਾਈ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਦੀ ਮਦਦ ਕਰਨ ਤਾਂ ਜੋ ਅਸੀਂ ਰੂਪਨਗਰ ਜਿਲੇ ਦੇ ਲੋਕਾ ਲਈ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾ ਸਕੀਏ।