← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ 10 ਮਈ 2021: ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਚੱਲ ਰਹੀ ਨੈਚੁਰਲ ਕੇਅਰ ਚਾਈਲਡ ਲਾਈਨ ਬਠਿੰਡਾ ਦੀ ਟੀਮ ਨੇ ਟੀ ਵੀ ਐਸ ਮੋਟਰਸਾਈਕਲ ਸ਼ੋਅ ਰੂਮ ’ਚ ਕਰੋਨਾ ਟੀਕਾਕਰਨ ਕੈਂਪ ਲਾਇਆ। ਸੈਂਟਰ ਕੋਆਰਡੀਨੇਟਰ ਸੁਮਨਦੀਪ ਨੇ ਦੱਸਿਆ ਕਿ ਇਸ ਕੰਮ ਲਈ ਚਾਈਲਡ ਲਾਈਨ ਬਠਿੰਡਾ ਦੀ ਟੀਮ ਨੂੰ ਕੋਰੋਨਾ ਦੀ ਰੋਕਥਾਮ ਲਈ ਬੈਂਗੋ ਸੰਸਥਾ ਅਤੇ ਸਿਹਤ ਵਿਭਾਗ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਹੀ ਕੈਂਪ ਮੰਗਲਵਾਰ ਨੂੰ ਇਸੇ ਸਥਾਨ ਤੇ ਸਵੇਰੇ 9 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਾਇਆ ਜਾਏਗਾ।ਕੈਂਪ ਵਿਚ 118 ਵਿਅਕਤੀਆਂ ਨੂੰ ਬੈਂਗੋ ਤੋਂ ਰਮਣੀਕ ਵਾਲੀਆ ਦੇ ਦੇਖ ਰੇਖ ਵਿੱਚ ਟੀਕਾਕਰਣ ਦੀ ਦੂਜੀ ਖੁਰਾਕ ਦਿੱਤੀ ਗਈ। ਚਾਈਲਡ ਲਾਈਨ ਦੇ ਕੌਂਸਲਰ ਚੰਦਰ ਪ੍ਰਕਾਸਸ਼ਨੇ ਲੋਕਾਂ ਨੂੰ ਅਪੀਲ ਕੀਤੀ ਕੋਰੋਨਾ ਟੀਕਾ ਲਾਜਮੀ ਤੌਰ ‘ਤੇ ਲਗਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਚਾਈਲਡ ਲਾਈਨ ਟੀਮ ਦੇ ਮੈਂਬਰ ਰਾਹੁਲ ਦੇਸ਼ਮੁਖ, ਟੀਨਾ, ਰਮਨਦੀਪ ਕੌਰ ਜਤਿੰਦਰ ਗੋਗੀਆ ਅਤੇ ਹਿਤੇਸ ਕਾਂਤ ਅਰੋੜਾ ਮੌਜੂਦ ਸਨ।
Total Responses : 265