ਅਹੁਦਾ ਸੰਭਾਲਣ ਉਪਰੰਤ ਜੀਤੂ ਬਾਂਸਲ ਆਪਣੇ ਸਾਥੀਆਂ ਨਾਲ।
24*7*365 ਲੋਕਾਂ ਦੀ ਸੇਵਾ ਵਿੱਚ ਹਾਜਰ ਰਹਾਂਗਾ- ਜੀਤੂ ਬਾਂਸਲ
ਮਨਿੰਦਰਜੀਤ ਸਿੱਧੂ
ਜੈਤੋ 10 ਮਈ, 2021: ਅਜਾਦ ਤੌਰ ਤੇ ਚੋਣ ਲੜ ਕੇ ਕਾਂਗਰਸ ਦੇ ਵੱਡੇ ਚਿਹਰੇ ਨੂੰ ਹਰਾ ਕੌਂਸਲਰ ਬਣੇ, ਕੌਂਸਲਰ ਬਣਨ ਉਪਰੰਤ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਜੈਤੋ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਣੇ ਜਤਿੰਦਰ ਕੁਮਾਰ ਉਰਫ ਜੀਤੂ ਬਾਂਸਲ ਨੇ ਅੱਜ ਮੀਤ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਿਆ। ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਉਹ ਨਗਰ ਕੌਂਸਲ ਦੇ ਦਫਤਰ ਪਹੁੰਚੇ।ਅਹੁਦਾ ਸੰਭਾਲਣ ਉਪਰੰਤ ਉਹਨਾਂ ਜੈਤੋ ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਮੇਰੀ ਮੰਡੀ ਨੇ ਬਹੁਤ ਵੱਡਾ ਮਾਨ ਬਖਸ਼ਿਆ ਹੈ ਅਤੇ ਮੇਰਾ ਕਤਰਾ ਕਤਰਾ ਜੈਤੋ ਵਾਸੀਆਂ ਦੇ ਸੇਵਾ ਵਿੱਚ ਹਮੇਸ਼ਾ ਹਾਜਰ ਰਹੇਗਾ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਰੁਕੇ ਵਿਕਾਸ ਦੇ ਕਾਰਜ ਹੁਣ ਪ੍ਰਧਾਨ ਸੁਰਜੀਤ ਸਿੰਘ ਬਾਬਾ ਦੀ ਅਗਵਾਈ ਵਿੱਚ ਤੇਜ ਰਫਤਾਰ ਨਾਲ ਨੇਪਰੇ ਚੜ੍ਹਾਏ ਜਾਣਗੇ।ਨਗਰ ਕੌਂਸਲ ਦਫਤਰ ਵਿੱਚ ਕਿਸੇ ਵੀ ਇਨਸਾਨ ਦੀ ਸਰਕਾਰੀ ਕੰਮ-ਕਾਜ ਲਈ ਕੋਈ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਮੈਂ ਨਗਰ ਕੌਂਸਲ ਚੋਣਾਂ ਲੋਕਾਂ ਦੀ ਸੇਵਾ ਲਈ ਲੜੀਆਂ ਸਨ। ਹੁਣ ਬਤੋਰ ਕੌਂਸਲਰ ਅਤੇ ਬਤੌਰ ਮੀਤ ਪ੍ਰਧਾਨ ਮੈਂ 24*7*365 ਲੋਕਾਂ ਦੀ ਸੇਵਾ ਵਿੱਚ ਹਾਜਰ ਰਹਾਂਗਾ। ਉਹਨਾਂ ਇਸ ਮੌਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਲਈ ਵੀ ਸਰਕਾਰੀ ਹਦਾਇਤਾਂ ਮੰਨਣ ਦੀ ਪਾਲਣਾ ਕਰਨ ਲਈ ਕਿਹਾ।
ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਜੈਤੋ ਦੇ ਨਵ-ਨਿਯੁਕਤ ਪ੍ਰਧਾਨ ਸੁਰਜੀਤ ਸਿੰਘ ਬਾਬਾ, ਬਲਵਿੰਦਰ ਸਿੰਘ ਲਵਲੀ ਭੱਟੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ, ਮੰਨੂ ਗੋਇਲ, ਹੈਪੀ ਠੇਕੇਦਾਰ, ਮਨਪ੍ਰੀਤ ਸੇਖੋਂ, ਚਮਕੌਰ ਰਾਮੇਆਣਾ, ਡੀਸਰ ਸੂਰਘੂਰੀ, ਗਗਨ ਧਾਲੀਵਾਲ, ਕੌਂਸਲਰ ਤੁਲਸੀ ਬਾਂਸਲ ਆਦਿ ਹਾਜਰ ਸਨ।