ਪੜ੍ਹੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਅੱਜ ਦੀ ਕੋਰੋਨਾ ਅਪਡੇਟ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਮਈ 2021-ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ 13 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 401 ਨਵੇਂ ਪਾਜ਼ੇਟਿਵ ਕੇਸ ਵੀ ਮਿਲੇ ਹਨ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 1244 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 5405 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2370 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 11077 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 7658 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 3183 ਕੇਸ ਸਰਗਰਮ ਚੱਲ ਰਹੇ ਹਨ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਪਿੰਡ ਖਿਓਵਾਲੀ ਤੋਂ 45 ਸਾਲਾ ਵਿਅਕਤੀ, ਸ੍ਰੀ ਮੁਕਤਸਰ ਸਾਹਿਬ ਦੀ ਸੰਧੂ ਕਲੋਨੀ ਤੋਂ 60-60 ਤੇ 53 ਸਾਲਾ ਤਿੰਨ ਵਿਅਕਤੀ, ਆਲਮਵਾਲਾ ਤੋਂ 51 ਸਾਲਾ ਵਿਅਕਤੀ, ਹਾਕੂਵਾਲਾ ਤੋਂ 26 ਸਾਲਾ ਲੜਕੀ, ਲੁਹਾਰਾ ਤੋਂ 55 ਸਾਲਾ ਔਰਤ, ਮੰਡੀ ਕਿੱਲਿਆਂਵਾਲੀ ਤੋਂ 75 ਸਾਲਾ ਵਿਅਕਤੀ, ਮਲੋਟ ਤੋਂ 40 ਸਾਲਾ ਔਰਤ, 65 ਸਾਲਾ ਵਿਅਕਤੀ, ਬੀਦੋਵਾਲੀ ਤੋਂ 85 ਸਾਲਾ ਔਰਤ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 45 ਸਾਲਾ ਵਿਅਕਤੀ ਸਮੇਤ 65 ਸਾਲਾ ਔਰਤ ਦੀ ਅੱਜ ਮੌਤ ਹੋ ਗਈ ਹੈ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਮੌਤ ਦਰ 236 ਹੋ ਗਈ ਹੈ।