← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 10 ਮਈ 2021: ਕਰੋਨਾ ਮਹਾਂਮਾਰੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਇਸ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਵਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੁਆਰਾ ਗਠਤ ਕੀਤੀਆਂ ਗਈਆਂ ਵੱਖ-ਵੱਖ ਟੀਮਾਂ ਵਲੋਂ ਜ਼ਿਲ੍ਹੇ ਦੇ ਪਿੰਡਾਂ ਵਿਚ ਜਾ ਕੇ ਕਰੋਨਾ ਸਬੰਧੀ ਕੈਂਪ ਵੀ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਏਮਜ਼ ਬਠਿੰਡਾ ਦੇ ਫਾਰਮਕੋਲੋਜੀ ਵਿਭਾਗ ਦੁਆਰਾ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਤੋਂ ਬਚਾਅ ਤੇ ਦੇਖਭਾਲ ਤੋਂ ਇਲਾਵਾ ਸਹੀ ਜਾਣਕਾਰੀ ਦੇਣ ਲਈ ਕੋਵਿਡ ਹੈਲਪਲਾਈਨ ਨੰਬਰ ਕੋਆਰਡੀਨੇਟਰ (ਡਾ. ਅਭਿਨਵ ਕੰਵਲ) 0164-286-7468 ਤੇ ਐਸੋਸੀਏਟ ਕੋਆਰਡੀਨੇਟਰ (ਡਾ. ਰੀਤਿਕਾ ਸਿੰਗਲਾ) 0164-286-7469 ਨੰਬਰ ਸ਼ੁਰੂ ਕੀਤੇ ਗਏ ਹਨ ਤਾਂ ਜੋ ਆਮ ਲੋਕ ਸਹੀ ਜਾਣਕਾਰੀ ਅਤੇ ਅਫ਼ਵਾਹਾਂ ਤੋਂ ਬਚਣ ਲਈ ਉਪਰੋਕਤ ਤੇ ਸੰਪਰਕ ਕਰ ਸਕਦੇ ਹਨ।
Total Responses : 188