ਹਰੀਸ਼ ਕਾਲੜਾ
ਰੂਪਨਗਰ, 10 ਮਈ 2021:ਅੱਜ ਸਥਾਨਿਕ ਵਾਰਡ ਨੰਬਰ 4 ਦੇ ਵਸਨੀਕਾਂ ਦੀ ਮੰਗ ਤੇ ਸਿਹਤ ਵਿਭਾਗ ਵੱਲੋਂ ਕਰੋਨਾ ਜਾਂਚ ਕੈਂਪ, ਗੁਰਦੁਆਰਾ ਸਾਹਿਬ ਸੁਖਰਾਮਪੁਰ ਟੱਪਰੀਆਂ ਅਤੇ ਜਗਜੀਤ ਨਗਰ ਵਿਖੇ ਲਗਾਇਆ ਗਿਆ, ਜਿਸ ਵਿੱਚ ਡਾ ਜਗਦੀਪ ਚੌਧਰੀ ਦੀ ਟੀਮ ਦੇ ਡਾ ਨਵਪ੍ਰੀਤ ਕੌਰ ਨੇ ਮੌਜੂਦ ਲੋਕਾਂ ਦੀ ਜਾਂਚ ਕੀਤੀ। ਇਸ ਕੈਂਪ ਵਿੱਚ 64 ਦੇ ਕਰੀਬ ਮੁਹੱਲਾ ਵਾਸੀਆਂ ਨੇ, ਕਰੋਨਾ ਜਾਂਚ ਲਈ ਆਪਣੇ ਸੈਂਪਲ ਦਿੱਤੇ।ਕੂਂਪ ਉਪਰੰਤ ਕੌਂਸਲਰ ਅਮਰਿੰਦਰ ਸਿੰਘ ਰੀਹਲ ਨੇ ਸਿਹਤ ਵਿਭਾਗ ਦੀ ਟੀਮ ਅਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਡਾ ਬਿੱਲਾ ਨੇ ਸਿਰੋਪਾਓ ਭੇਟ ਕਰ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਡਾ ਗੁਰਿੰਦਰ ਪਾਲ ਸਿੰਘ ਬਿੱਲਾ, ਵਾਈਸ ਚੇਅਰਮੈਨ ਬੀ ਸੀ ਕਮਿਸ਼ਨ, ਪੰਜਾਬ, ਦਲਜੀਤ ਸਿੰਘ ਸੈਣੀ, ਹਰਦੀਪ ਸਿੰਘ, ਠੇਕੇਦਾਰ ਜਗਨੰਦਨ ਸਿੰਘ, ਮੋਹਣ ਸਿੰਘ ਆਦਿ ਹਾਜਰ ਸਨ।