ਨਵਾਂਸਹਿਰ 10 ਮਈ 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਤੇ ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਜੋ ਸਿੱਖਿਆ ਸੁਧਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਦੇ ਦਿਨ ਬ ਦਿਨ ਸਾਰਥਿਕ ਨਤੀਜੇ ਨਿਕਲ ਕੇ ਆ ਰਹੇ ਤੇ ਅੱਜ ਸਾਡੇ ਰਾਜ ਦੇ ਸਰਕਾਰੀ ਸਕੂਲ ਥਾਂ ਥਾਂ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਸਿੱਖਿਆ ਸੁਧਾਰ ਮੁਹਿੰਮ ਦਾ ਹੀ ਨਤੀਜਾ ਹੈ ਕਿ ਸਿਰਫ਼ ਇੱਕ ਮਹੀਨੇ ਦੌਰਾਨ ਹੀ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲ ਨਾਲੋਂ 8.10 ਫ਼ੀਸਦੀ ਦਾਖਲਾ ਵਧਿਆ ਹੈ ਜੋ ਕਿ ਇੱਕ ਰਿਕਾਰਡ ਹੈ।ਪਿਛਲੇ ਸਾਲ ਸਰਕਾਰੀ ਸਕੂਲਾਂ ਵਿੱਚ 26,72607 ਬੱਚੇ ਸਨ ਤੇ ਅੱਜ ਸਰਕਾਰੀ ਸਕੂਲਾਂ ਵਿੱਚ 28,89141 ਬੱਚੇ ਇਨਰੋਲ ਹਨ।ਇਹ ਰਿਕਾਰਡ ਵਾਧਾ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।ਇੰਨਾ ਹੀ ਨਹੀਂ ਜਿੱਥੇ ਸਾਡੇ ਅਧਿਆਪਕ ਦਾਖ਼ਲੇ ਵਿੱਚ ਲੱਗੇ ਹੋਏ ਹਨ ਉੱਥੇ ਨਾਲ ਦੀ ਨਾਲ ਅਧਿਆਪਕ ਰੋਜ਼ਾਨਾ ਬੱਚਿਆ ਨੂੰ ਰੋਜ਼ਾਨਾ ਘਰ ਬੈਠੇ ਪੜ੍ਹਾ ਰਹੇ ਹਨ।ਅਧਿਆਪਕਾਂ ਵੱਲੋਂ ਬੱਚਿਆ ਨੂੰ ਪੜਾਉਣ ਲਈ ਜ਼ੂਮ ਐਪ ਦੇ ਨਾਲ ਵਟਸਅਪ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਰਾਜ 6301 ਮਿਡਲ,ਹਾਈ ਤੇ ਸੈਕੰਡਰੀ ਸਕੂਲਾਂ ਵਿੱਚੋਂ 6189 ਸਕੂਲਾਂ ਦੇ ਅਧਿਆਪਕ ਜ਼ੂਮ ਐਪ ਰਾਹੀਂ ਕਲਾਸਾਂ ਲਗਾ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਰਾਜ ਦੇ 12 ਜ਼ਿਲ੍ਹੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ,ਅੇਸ.ਬੀ.ਐਸ.ਨਗਰ, ਮਾਨਸਾ, ਪਠਾਨਕੋਟ, ਪਟਿਆਲਾ, ਅਤੇ ਫ਼ਿਰੋਜਪੁਰ ਸ਼ਾਮਿਲ ਹਨ ਜਿੱਥੇ 100 ਫ਼ੀਸਦੀ ਸਕੂਲ ਜ਼ੂਮ ਕਲਾਸਾਂ ਲਗਾ ਰਹੇ ਹਨ।ਬੁਲਾਰੇ ਅਨੁਸਾਰ ਅਧਿਆਪਕਾਂ ਵੱਲੋਂ ਉਨ੍ਹਾਂ ਬੱਚਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਜਿਨ੍ਹਾਂ ਕੋਲ ਮੋਬਾਈਲ ਫ਼ੋਨ ਨਹੀਂ ਹਨ।ਇਸ ਤੋਂ ਇਲਾਵਾ ਅਧਿਆਪਕਾਂ ਵੱਲੋਂ ਵਟਸਐਪਗਰੁੱਪਾਂ ਰਾਹੀਂ ਵੀ ਬੱਚਿਆ ਨੂੰ ਸਿੱਖਿਆ ਵਿਭਾਗ ਵੱਲੋਂ ਤਿਆਰ ਮਟੀਰੀਅਲ ਭੇਜਿਆ ਜਾ ਰਿਹਾ ਹੈ।ਅਧਿਆਪਕਾਂ ਵੱਲੋਂ ਕਰੋਨਾ ਬਿਮਾਰੀ ਦੇ ਚੱਲਦੇ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਧਿਆਪਕਾਂ ਵੱਲੋਂ ਬੱਚਿਆ ਦੇ ਬੱਡੀ ਗਰੁੱਪ ਬਣਾ ਕੇ ਬੱਚਿਆ ਨੂੰ ਪੜਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਅਧਿਆਪਕਾਂ ਵੱਲੋਂ ਬੱਚਿਆ ਅਤੇ ਉਨ੍ਹਾਂ ਦੇ ਮਾਪਿਆ ਨੂੰ ਰੋਜ਼ਾਨਾ ਫ਼ੋਨ ਕਾਲ ਕਰਕੇ ਵੀ ਉਨ੍ਹਾਂ ਦੀ ਆਨ ਲਾਈਨ ਹੋ ਰਹੀ ਪੜਾਈ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ ਤੇ ਲੋੜੀਂਦੇ ਨੁਕਤੇ ਵੀ ਸਾਂਝੇ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਰੋਜ਼ਾਨਾ ਡੀ.ਡੀ ਪੰਜਾਬੀ ਤੇ ਵੀ ਬੱਚਿਆ ਲਈ ਕਲਾਸ ਵਾਈਜ਼ ਕਲਾਸਾਂ ਲਗਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਸ ਰਾਹੀਂ ਪੰਜਾਬ ਦੇ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਕੀਤਾ ਮਟੀਰੀਅਲ ਸਾਂਝਾ ਕੀਤਾ ਜਾ ਰਿਹਾ ਹੈ। ਇੰਨਾ ਹੀ ਜਿੱਥੇ ਅਧਿਆਪਕ ਵਰਗ ਦਿਨ ਰਾਤ ਇੱਕ ਕਰਕੇ ਬੱਚਿਆ ਨੂੰ ਸਿੱਖਿਆ ਦੇਣ ਵਿੱਚ ਜੁਟਿਆ ਹੋਇਆ ਹੈ ਉੱਥੇ ਸਿੱਖਿਆ ਵਿਭਾਗ ਦਾ ਹਰ ਇੱਕ ਅਧਿਕਾਰੀ ਵੀ ਆਨ ਲਾਈਨ ਸਿੱਖਿਆ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।