ਦੀਪਕ ਜੈਨ
ਜਗਰਾਉਂ 10 ਮਈ 2021: : ਥਾਣਾ ਸਿਟੀ ਪੁਲੀਸ ਵੱਲੋਂ ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰੀ ਕਰ 4 ਔਰਤਾਂ ਸਮੇਤ 7 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ । ਜਗਰਾਉਂ ਦੇ ਲੰਡੇ ਫਾਟਕ ਵਾਲੇ ਇਲਾਕੇ ਵਿੱਚ ਇਹ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ ਅਤੇ ਉੱਥੋਂ ਦੇ ਨਜ਼ਦੀਕੀ ਰਹਿੰਦੇ ਪਰਿਵਾਰਾਂ ਇਸ ਕੰਮ ਤੋਂ ਕਾਫੀ ਪ੍ਰੇਸ਼ਾਨ ਰਹਿੰਦੇ ਹਨ। ਜਾਣਕਾਰੀ ਦਿੰਦਿਆਂ ਡੀਐਸਪੀ ਜਤਿੰਦਰਜੀਤ ਸਿੰਘ ਨੇ ਦਸਿਆ ਕਿ ਲੰਡੇ ਫਾਟਕ ਜਗਰਾਓਂ ਲਾਗੇ ਇਕ ਕੋਠੀ ਜਿਸ ਨੂੰ ਕਮਲਦੀਪ ਕੌਰ ਉਰਫ਼ ਜੱਸੀ , ਮਨਪ੍ਰੀਤ ਸਿੰਘ ਉਰਫ ਮਨੀ ਤੇ ਹਰਪ੍ਰੀਤ ਕੌਰ ਨੇ ਕਿਰਾਏ ਤੇ ਲਿਆ ਸੀ । ਜਿੱਥੇ ਇਨ੍ਹਾਂ ਵੱਲੋਂ ਇੱਥੇ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ ।
ਇਸ ਗੱਲ ਦੀ ਭਿਣਕ ਜਗਰਾਓਂ ਪੁਲਿਸ ਨੂੰ ਲੱਗੀ ਤਾਂ ਤੁਰੰਤ ਡੀਐੱਸਪੀ ਜਤਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਸਿਮਰਜੀਤ ਸਿੰਘ ਨੇ ਪੁਲਸ ਪਾਰਟੀ ਨਾਲ ਛਾਪੇਮਾਰੀ ਕੀਤੀ ਤਾਂ ਕੋਠੀ ਚ ਬਣੇ ਕਮਰਿਆਂ ਚੋਂ 3 ਲੜਕੇ - ਲੜਕੀਆਂ ਨਾਲ ਰੰਗਰਲੀਆਂ ਮਨਾਉਂਦੇ ਫੜੇ ਗਏ । ਪੁਲਸ ਨੇ ਕੋਠੀ ਕਿਰਾਏ 'ਤੇ ਲੈਣ ਵਾਲੀ ਕਮਲਦੀਪ ਕੌਰ ਜੱਸੀ ਪਤਨੀ ਅਮਰਜੀਤ ਸਿੰਘ , ਮਨਪ੍ਰੀਤ ਸਿੰਘ ਮਨੀ ਪੁੱਤਰ ਸਰਬਜੀਤ ਸਿੰਘ , ਹਰਪ੍ਰੀਤ ਕੌਰ ਉਰਫ ਸਰਬਜੀਤ ਕੌਰ ਵਾਸੀ ਲੰਡੇ ਫਾਟਕ ਬਾਜਵਾ ਕਲੋਨੀ , ਲਵਪ੍ਰੀਤ ਕੌਰ ਪੁੱਤਰੀ ਝਿਲਮਿਲ ਸਿੰਘ ਵਾਸੀ ਗੋਂਦਵਾਲ , ਨੇਹਾ ਪੁੱਤਰੀ ਸਵਰਨ ਸਿੰਘ , ਨਿਰਭੈ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਾਨਕ ਨਗਰੀ ਤੇ ਜਗਮੋਹਨ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕੋਠੇ ਸ਼ੇਰਜੰਗ ਨੂੰ ਕਾਬੂ ਕਰ ਇਨ੍ਹਾਂ ਤੇ ਦੇਹ ਵਪਾਰ ਦੇ ਧੰਦੇ ਖ਼ਿਲਾਫ਼ ਬਣੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।