← ਪਿਛੇ ਪਰਤੋ
ਜਗਰਾਉਂ 10 ਮਈ 2021 (ਦੀਪਕ ਜੈਨ ): ਪੁਲਿਸ ਵਲੋਂ ਵੱਖ ਵੱਖ ਥਾਵਾਂ ਤੋਂ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸੀਆਈਏ ਸਟਾਫ ਦੇ ਐੱਸ ਆਈ ਬਲਦੇਵ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਆਤਮਾ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮੀਨੀਆ , ਸਤਨਾਮ ਸਿੰਘ ਪੁੱਤਰ ਸਾਧੂ ਸਿੰਘ ਵਾਸੀ , ਲੋਪੋਂ ਮੋਗਾ ਤੇ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਢੁੱਡੀਕੇ ਲੋਕਾਂ ਨੂੰ ਫੋਨ ਤੇ ਧਮਕਾ ਕੇ ਪੈਸੇ ਵਸੂਲ ਕਰਦੇ ਹਨ ਤੇ ਇਹ ਨਾਲ ਨਾਲ ਨਸ਼ੇ ਵੇਚਣ ਦੇ ਵੀ ਆਦੀ ਹਨ । ਇਨ੍ਹਾਂ ਪਾਸ ਅਸਲਾ ਤੇ ਤੇਜ਼ ਹਥਿਆਰ ਵੀ ਹਨ ਜੋ ਅੱਜ ਜਗਰਾਉਂ ਵਿੱਚ ਨਸ਼ਾ ਵੇਚਣ ਆਏ ਹਨ । ਪੁਲਸ ਨੇ ਚੌਕਸੀ ਦਿਖਾਉਂਦੇ ਹੋਏ ਆਤਮਾ ਸਿੰਘ ਨੂੰ ਕਾਬੂ ਕਰ ਉਸ ਪਾਸੋਂ 1200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸ ਦੇ ਦੋ ਸਾਥੀਆਂ ਦੀ ਭਾਲ ਜਾਰੀ ਹੈ । ਪੁਲਿਸ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਅਸਲਾ ਐਕਟ ਤੇ ਐਨ ਡੀ ਪੀ ਐੱਸ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ । ਇਸੇ ਤਰ੍ਹਾਂ ਥਾਣਾ ਸਦਰ ਰਾਏਕੋਟ ਦੇ ਏ ਐੱਸ ਆਈ ਗੁਰਸੇਵਕ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੋਪਾਰਾਏ ਖੁਰਦ ਹਰਿਆਣੇ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਪਿੰਡ ਬੋਪਾਰਾਏ ਖੁਰਦ ਵਿਖੇ ਮਹਿੰਗੇ ਭਾਅ ਵੇਚਦਾ ਹੈ । ਪੁਲਸ ਨੇ ਤੁਰੰਤ ਕਾਰਵਾਈ ਕਰਦੇ ਸਤਨਾਮ ਸਿੰਘ ਨੂੰ ਕਾਬੂ ਕਰ ਉਸ ਪਾਸੋਂ 21 ਬੋਤਲਾਂ ਸ਼ਰਾਬ ਫਸਟ ਚੁਆਇਸ ਹਰਿਆਣਾ ਬਰਾਮਦ ਕਰ ਉਸ ਖਿਲਾਫ ਆਬਕਾਰੀ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ ।
Total Responses : 267