← ਪਿਛੇ ਪਰਤੋ
ਜਗਰਾਓਂ (ਦੀਪਕ ਜੈਨ ): ਜਗਰਾਓਂ ਦੇ ਵਾਰਡ ਨ. 14 ਦੇ ਕੌਂਸਲਰ ਅਮਨ ਕਪੂਰ ਬੋਬੀ ਵਲੋਂ ਅੱਜ ਵਾਰਡ ਨੂੰ ਸੈਣੀਟਾਇਜ ਕਰਵਾਇਆ ਗਿਆ। ਅਮਨ ਕਪੂਰ ਵਲੋਂ ਖੁਦ ਨਾਲ ਜਾਕੇ ਵਾਰਡ ਵਿਚ ਇਹ ਕੰਮ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਬੋਬੀ ਨੇ ਕਿਹਾ ਕਿ ਚੌਣਾ ਵਿਚ ਜੇਤੂ ਹੋਣ ਤੋਂ ਪਹਿਲਾਂ ਓਨਾ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਵਾਰਡ ਨੂੰ ਆਪਣਾ ਪਰਿਵਾਰ ਮੰਨਕੇ ਸੇਵਾ ਕਰਨਗੇ ਅਤੇ ਹੁਣ ਆਪਣੇ ਪਰਿਵਾਰ ਦੀ ਚੰਗੀ ਸਿਹਤ ਲਈ ਪੂਰੇ ਵਾਰਡ ਨੂੰ ਸੈਣੀਟਾਇਜ ਕਰਵਾਇਆ ਗਿਆ। ਓਨਾ ਕਿਹਾ ਕਿ ਉਹ ਆਉਣ ਵਾਲੇ ਸਮੇ ਵਿਚ ਵੀ ਵਾਰਡ ਵਾਸੀਆਂ ਦੀ ਸੇਵਾ ਵਿਚ ਹਰ ਸਮੇ ਹਾਜਰ ਰਹਿਣਗੇ।
Total Responses : 260