← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ, 10 ਮਈ 2021: ਅੱਜ ਫ਼ਰੀਦਕੋਟ ਤੋਂ ਸੀਨੀਅਰ ਪੱਤਰਕਾਰ ਹਰਸ਼ਰਨਵੀਰ ਸਿੰਘ (ਡਿੰਪੀ ਸੰਧੂ) ਨੇ ਅੱਜ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਕੋਰੋਨਾ ਤੋਂ ਬਚਾਅ ਵਾਸਤੇ ਦੂਜੀ ਵੈਕਸੀਨ ਲਗਵਾਈ | ਇਸ ਮੌਕੇ ਉਨ੍ਹਾਂ ਕਿਹਾ ਅੱਜ ਇਕੱਲੇ ਵੈਕਸੀਨ ਲਗਵਾਉਣ ਨਾਲ ਸਾਡਾ ਫ਼ਰਜ਼ ਪੂਰਾ ਨਹੀਂ ਹੁੰਦਾ | ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਤੇ ਹਦਾਇਤਾਂ ਦੀ ਪਾਲਣਾ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਦੀ ਚੈੱਨ ਨੂੰ ਤੋੜਿਆ ਜਾ ਸਕੇ | ਇਸ ਮੌਕੇ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ ਹਾਜ਼ਰ ਸਨ |
Total Responses : 936