ਪੰਜਾਬ : ਨਾਰਾਜ਼ ਮੰਤਰੀਆਂ ਦੀ ਦੂਜੀ ਮੀਟਿੰਗ ਮਗਰੋਂ ਮੁੱਖ ਮੰਤਰੀ ਦਫਤਰ ਮਾਮਲਾ ਠੰਢਾ ਕਰਨ ਲਈ ਹੋਇਆ ਸਰਗਰਮ
ਚੰਡੀਗੜ੍ਹ, 10 ਮਈ, 2021 : ਪੰਜਾਬ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਵਿਚ ਤਿੰਨ ਮੰਤਰੀਆਂ, ਕੁਝ ਐਮ ਪੀ ਤੇ ਵਿਧਾਇਕਾਂ ਵੱਲੋਂ ਨਾਰਾਜ਼ਗੀ ਜ਼ਾਹਰ ਕਰਦਿਆਂ ਕੀਤੀ ਗਈ ਦੂਜੀ ਮੀਟਿੰਗ ਤੋਂ ਬਾਅਦ ਮਾਮਲਾ ਠੰਢਾ ਕਰਨ ਲਈ ਮੁੱਖ ਮੰਤਰੀ ਦਫਤਰ ਸਰਗਰਮ ਹੋ ਗਿਆ ਹੈ।
ਅੱਜ ਦੂਜੀ ਮੀਟਿੰਗ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੋਈ ਸੀ ਜਿਸ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗੁਰਪ੍ਰੀਤ ਸਿੰਘ ਕਾਂਗੜ ਤੋਂ ਇਲਾਵਾ ਐਮ ਪੀ ਰਵਨੀਤ ਸਿੰਘ ਬਿੱਟੂ ਤਵ ਪਰਤਾਪ ਬਾਜਵਾ ਵੀ ਸ਼ਾਮਲ ਹੋਏ ਸਨ।
ਇਸ ਮੀਟਿੰਗ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਨੇ ਦੋ ਵਾਰ ਮੰਤਰੀ ਰੰਧਾਵਾ ਨਾਲ ਮੀਟਿੰਗ ਕੀਤੀ। ਇਸ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ ਵੇਰਵਾ ਵੀ ਮੰਤਰੀ ਰੰਧਾਵਾ ਦੀ ਕੋਠੀ ਪਹੁੰਚੇ ਹੋਏ ਹਨ।
ਸੂਬੇ ਵਿਚ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਇਸ ਨਰਾਜ਼ਗੀ ਜਿਸਨੁੰ ਲੋਕ ਬਗਾਵਤ ਵਜੋਂ ਵੇਖ ਰਹੇ ਹਨ, ਨੂੰ ਠੱਲ੍ਹਣ ਲਈ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਗਰਮ ਹੋ ਗਏ ਹਨ, ਇਹ ਗੱਲ ਭਰਤ ਇੰਦਰ ਸਿੰਘ ਚਹਿਲ ਦੇ ਸਰਗਰਮ ਹੋਣ ਤੋਂ ਸਪਸ਼ਟ ਹੋ ਗਈ ਹੈ।
ਹੁਣ ਇਹ ਮਾਮਲਾ ਕੀ ਰੂਪ ਲੈਂਦਾ ਹੈ, ਸਮਾਂ ਹੀ ਦੱਸੇਗਾ।