← ਪਿਛੇ ਪਰਤੋ
ਸੰਜੀਵ ਜਿੰਦਲ
ਮਾਨਸਾ 10 ਮਈ 2021 : ਵਧੀਕ ਜਿ਼ਲ੍ਹਾ ਮੈਜਿਸਟਰੇਟ—ਕਮ—ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੰਟੈਕਟ ਟਰੇਸਿੰਗ ਅਤੇ ਕਮਿਊਨਿਟੀ ਸਰਵੇ ਸਬੰਧੀ ਵਾਰਡ ਨੰਬਰ 21 ਡੀ.ਏ.ਵੀ. ਸਕੂਲ ਵਾਲੀ ਗਲੀ ਵਿਚ ਕੋਵਿਡ—19 ਦੇ 6 ਨਵੇਂ ਮਰੀਜ਼ ਪਾਏ ਜਾਣ ਕਾਰਨ ਉਕਤ ਏਰੀਏ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਗਿਆ ਸੀ। ਇਸ ਏਰੀਏ ਵਿਚ 100 ਫ਼ੀਸਦੀ ਸੈਂਪਲਿੰਗ ਹੋ ਚੁੱਕੀ ਹੈ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਪਿਛਲੇ ਪੰਜ ਦਿਨਾਂ ਵਿਚ ਕੋਈ ਨਵਾਂ ਮਰੀਜ਼ ਨਾ ਆਉਣ ਕਰਕੇ ਇਸ ਮਾਈਕਰੋ ਕੰਟੇਨਮੈਂਟ ਜ਼ੋਨ ਨੂੰ ਖੋਲ੍ਹਣ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਮਾਨਸਾ ਦੀ ਰਿਪੋਰਟ ਦੇ ਆਧਾਰ ਤੇ ਡੀ.ਏ.ਵੀ. ਸਕੂਲ ਵਾਲੀ ਗਲੀ, ਵਾਰਡ ਨੰਬਰ 21, ਮਾਨਸਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ।
Total Responses : 862