ਦੋਖੋ, ਕਿਵੇਂ ਹੁੰਦੈ ਸਾਈਬਰ ਸੈਕਸ ਕ੍ਰਾਈਮ-ਵੀਡੀਓ ’ਚ ਨੰਗੀ ਹੋ ਕੇ 81 ਸਾਲਾ ਠਰਕੀ ਬੰਦੇ ਨੂੰ ਕੀਤਾ ਬਲੈਕਮੇਲ
ਹਰਸ਼ਬਾਬ ਸਿੱਧੂ
ਮੁਹਾਲੀ, 11 ਮਈ, 2021: ਮੁਹਾਲੀ ਪੁਲਿਸ ਨੇ ਇਕ ਔਰਤ ਅਤੇ ਕੁਝ ਅਣਪਛਾਤੇ ਲੋਕਾਂ ਵੱਲੋਂ 81 ਸਾਲਾ ਠਰਕੀ ਬਜ਼ੁਰਗ ਨੂੰ ਸਾਈਬਰ ਸੈਕਸ ਕ੍ਰਾਇਮ ਰਾਹੀਂ ਬਲੈਕਮੇਲ ਕਰ ਕੇ 13.6 ਲੱਖ ਰੁਪਏ ਠੱਗਣ ਦਾ ਕੇਸ ਦਰਜ ਕੀਤਾ ਹੈ।
ਉਸਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਪ੍ਰੀਤੀ ਸ਼ਰਮਾ ਨਾਂ ਦੀ ਔਰਤ ਨੇ 28 ਅਪ੍ਰੈਲ ਨੂੰ ਉਸਨੂੰ ਵਟਸਐਪ ’ਤੇ ਵੀਡੀਓ ਕਾਲ ਕੀਤੀ। ਪ੍ਰੀਤੀ ਅਲਫ ਨੰਗੀ ਸੀ ਤੇ ਉਸਨੇ ਉਸਨੂੰ ਵੀ ਲੁਭਾ ਕੇ ਆਪਣੇ ਕਪੜੇ ਲਾਹੁਣ ਲਈ ਕਿਹਾ। ਲੁਭਾਏ ਜਾਣ ਮਗਰੋਂ ਪੀੜਤ ਨੇ ਵੀ ਕਪੜੇ ਲਾਹਦਿੱਤੇ ਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦੱਿਤੀ। ਕੁਝ ਸਮੇਂ ਵਿਚ ਕਾਲ ਕੱਟ ਗਈ। ਇਸ ਮਗਰੋਂ ਉਸਨੂੰ ਪ੍ਰੀਤੀ ਦੇ ਨੰਬਰ ਤੋਂ ਮੈਸੇਜ ਆਇਆ ਕਿ ਉਸਨੇ ਵੀਡੀਓ ਕਾਲ ਰਿਕਾਰਡ ਕਰ ਲਈ ਹੈ ਤੇ ਉਹ ਛੇਤੀ ਹੀ ਇਸਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦੇਵੇਗੀ। ਪ੍ਰੀਤੀ ਨੇ ਬਜ਼ੁਰਗ ਨੁੰ ਬਲੈਕਮੇਲ ਕੀਤਾ ਤੇ ਕਿਹਾ ਕਿ ਉਹ ਪੁਲਿਸ ਵਿਚ ਉਸ ਖਿਲਾਫ ਜਿਣਸੀ ਸੋਸ਼ਣ ਦਾ ਮੁਕੱਦਮਾ ਦਰਜ ਕਰਵਾਏਗੀ। ਪ੍ਰੀਤੀ ਨੇ ਅਜਿਹਾ ਨਾ ਕਰਨ ਲਈ 20 ਲੱਖ ਰੁਪਏ ਦੀ ਮੰਗ ਕੀਤੀ।
ਅਗਲੇ ਦਿਨ ਪੀੜਤ ਨੂੰ ਕਿਸੇ ਅਣਜਾਣ ਵਿਅਕਤੀ ਦੀ ਵਟਸਐਪ ਕਾਲ ਆਈ ਜਿਸਨੇ ਆਪਣੇ ਆਪ ਨੂੰ ਦਿੱਲੀ ਦੀ ਸਾਈਬਰ ਕ੍ਰਾਈਮ ਸੈਲ ਦਾ ਅਫਸਰ ਦੱਸਿਆ। ਉਸਨੇ ਪੀੜਤ ਨੂੰ ਦੱਸਿਆ ਕਿ ਉਸਦੀ ਵੀਡੀਓ ਯੂ ਟਿਊਬ ’ਤੇ ਅਪਲੋਡ ਹੋ ਗਈ ਹੈ ਅਤੇ ਇਸਨੂੰ ਹਟਾਉਣ ਲਈ ਉਸਨੂੰ ਯੂ ਟਿਊਬ ਦੇ ਅਧਿਕਾਰੀ ਨੁੰ ਫੋਨ ਕਰਨਾ ਪਵੇਗਾ। ਜਦੋਂ ਪੀੜਤ ਨੇ ਉਸਨੂੰ ਫੋਨ ਕੀਤਾ ਤਾਂ ਉਸਨੇ ਵੀਡੀਓ ਡਿਲੀਟ ਕਰਨ ਲਈ 21500 ਰੁਪਏ ਦੀ ਮੰਗ ਕੀਤੀ। ਬਜ਼ੁਰਗ ਨੇ ਇਹ ਪੈਸਾ ਉਸਨੁੰ ਟਰਾਂਸਫਰ ਕਰ ਦਿੱਤਾ। ਕੁਝ ਦੇਰ ਮਗਰੋਂ ਇਕ ਹੋਰ ਵਿਅਕਤੀ ਦਾ ਫੋਨ ਆ ਗਿਆ ਜਿਸਨੇ ਉਸ ਦੀਆਂ ਹੋਰ ਵੀਡੀਓਜ਼ ਡਿਲੀਟ ਕਰਨ ਲਈ 43000 ਰੁਪਏ ਮੰਗੇ।ਆਪਣੀ ਬਦਨਾਮੀ ਦੇ ਡਰ ਤੋਂ ਪੀੜਤ ਨੇ ਇਹ ਰਾਸ਼ੀ ਵੀ ਟਰਾਂਸਫਰ ਕਰ ਦਿੱਤੀ।
ਫੇਰ 30 ਅਪ੍ਰੈਲ ਨੂੰ ਇਕ ਹੋਰ ਵਿਅਕਤੀ ਦਾ ਫੋਨ ਆਇਆ ਜਿਸਨੇ ਆਪਣੇ ਆਪ ਨੂੰ ਇੰਸਪੈਕਟਰ ਦੱਸਿਆ ਤੇ ਦੱਸਿਆ ਕਿ ਪ੍ਰੀਤੀ ਦੇ ਮਾਪਿਆਂ ਨੂੰ ਨੰਗੀ ਵੀਡੀਓ ਦਾ ਪਤਾ ਲੱਗ ਗਿਆ ਹੈ ਤੇ ਉਹਨਾਂ ਨੇ ਕੁੱਟਮਾਰ ਕੀਤੀ ਅਤੇ ਸੀਤੇ ਵਜੋਂ ਉਸ ਔਰਤ ਨੇ ਆਤਮ ਹੱਤਿਆ ਕਰ ਲਈ ਹੈ। ਉਸ ਵਿਅਕਤੀ ਨੇ ਕਿਹਾ ਕਿ ਪ੍ਰੀਤੀ ਦਾ ਪਿਤਾ ਮਾਮਲਾ ਰਫਾ ਦਫਾ ਕਰਨ ਲਈ 2 ਲੱਖ ਰੁਪੈ ਮੰਗ ਰਿਹਾ ਹੈ । ਇਹ ਰਾਸ਼ੀ ਵੀ ਉਸਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੀ । ਫਿਰ ਉਸ ਇੰਸਪੈਕਟਰ ਨੇ ਕੁਝ ਦਿਨ ਬਾਅਦ ਫਿਰ ਫੋਨ ਕੀਤਾ ਤੇ ਹੋਰ ਪੈਸੇ ਮੰਗੇ।
ਬਜ਼ੁਰਗ ਨੂੰ ਮਹਿਸੂਸ ਹੋ ਗਿਆ ਕਿ ਕੋਈ ਗਿਰੋਹ ਉਸਨੂੰ ਬਲੈਕਮੇਲ ਕਰ ਰਿਹਾ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਤੱਕ ਉਸਨੇ 13 ਲੱਖ 64ਹਜ਼ਾਰ 500 ਰੁਪਏ ਵੱਖ ਵੱਖ ਸਮੇਂ ’ਤੇ ਦੇ ਦਿੱਤੇ ਸਨ।
ਪੁਲਿਸ ਨੇ ਫੇਜ਼ 1 ਦੇ ਥਾਣੇ ਵਿਚ ਧਾਰਾ 420, 384 ਅਤੇ 120 ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ।
ਫੇਜ਼ 1 ਦੇ ਐਸ ਐਚ ਓ ਸ਼ਿਵੀ ਬਰਾੜ ਨੇ ਦੱਸਿਆ ਕੀ ਕੇਸ ਦਰਜ ਹੋ ਚੁੱਕਾ ਹੈ ਅਤੇ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ।