ਪੜ੍ਹੋ ਹੜਤਾਲ 'ਤੇ ਗਏ ਐਨ ਐਚ ਐਮ ਕਰਮਚਾਰੀਆਂ ਦੀ ਹੋਏਗੀ ਦੁਬਾਰਾ ਜੁਆਇਨਿੰਗ, ਪਰ ਸ਼ਰਤਾਂ 'ਤੇ ?
ਚੰਡੀਗੜ੍ਹ, 11 ਮਈ 2021 - ਪੰਜਾਬ ਸਰਕਾਰ ਵੱਲੋਂ ਹੜਤਾਲ ਖਤਮ ਨਾ ਕਰਨ ਨੇ ਐਨ ਐਚ ਐਮ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਐਨ ਐਚ ਐਮ ਕਰਮਚਾਰੀਆਂ ਨੇ ਦੁਬਾਰਾ ਜੁਆਇਨਿੰਗ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਵਿਭਾਗ ਨੂੰ ਵੀ ਲਿਖਿਆ ਹੈ। ਜਿਸ ਤੋਂ ਬਾਅਦ ਵਿਭਾਗ ਵੱਲੋਂ ਐਨ ਐਚ ਐਮ ਕਰਮਚਾਰੀਆਂ ਨੂੰ ਸ਼ਰਤਾਂ 'ਤੇ ਜੁਆਇਨਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ।
- ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਕਰਮਚਾਰੀਆਂ ਨੂੰ ਦੁਬਾਰਾ ਮੌਕਾ ਦੇਣ ਦੀ ਪ੍ਰਵਾਨਗੀ ਦਿੰਦਿਆਂ 11 ਮਈ ਸ਼ਾਮ 5 ਵਜੇ ਤੱਕ ਡਿਊਟੀ ਜੁਆਇਨ ਕਰਨ ਦੇ ਹੁਕਮ ਜਾਰੀ ਕੀਤੇ ਹਨ।
- ਨਾਲ ਹੀ ਸਵੈ ਘੋਸ਼ਣਾ ਪੱਤਰ ਦੇ ਲਈ ਕਿਹਾ ਗਿਆ ਹੈ ਕਿ ਉਹ ਮੁੜ ਭਵਿੱਖ 'ਚ ਹੜਤਾਲ ਨਹੀਂ ਕਰਨਗੇ।
- ਜੇ ਕੋਈ ਵੀ ਕਰਮਚਾਰੀ ਕੱਲ੍ਹ 12 ਮਈ ਨੂੰ ਹੜਤਾਲ 'ਚ ਸ਼ਾਮਿਲ ਹੁੰਦਾ ਹੈ ਤਾਂ ਉਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ।