ਚੰਨੀ ਵੱਲੋਂ ਸੱਦੀ ਐਸ ਸੀ ਤੇ ਬੀ ਸੀ ਵਿਧਾਇਕਾਂ ਦੀ ਮੀਟਿੰਗ ’ਚ ਪੁੱਜੇ ਦੋ ਮੰਤਰੀ ਤੇ 10 ਵਿਧਾਇਕ, ਦਿੱਤਾ ਇਹ ਬਿਆਨ
ਚੰਡੀਗੜ੍ਹ, 11 ਮਈ, 2021 : ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਸ ਸੀ ਤੇ ਬੀ ਸੀ ਵਿਧਾਇਕਾਂ ਦੀ ਮੀਟਿੰਗ ਵਿਚ ਦੋ ਕੈਬਨਿਟ ਮੰਤਰੀ ਤੇ 10 ਵਿਧਾਇਕ ਸ਼ਾਮਲ ਹੋਏ ਹਨ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਵੇਰਵਾ ਨੇ ਦੱਸਿਆ ਕਿ ਮੀਟਿੰਗ ਵਿਚ ਮੰਤਰੀ ਚੰਨੀ ਅਤੇ ਅਰੁਣਾ ਚੌਧਰੀ ਤੇ ਹੋਰ ਵਿਧਾਇਕ ਸ਼ਾਮਲ ਸਨ। ਮੀਟਿੰਗ ਵਿਚ ਦਲਿਤਾਂ ਤੇ ਬੀ ਸੀ ਵਰਗ ਦੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ ਤੇ ਕੁਝ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ।
ਯਾਦ ਰਹੇ ਕਿ ਕੱਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਮੀਟਿੰਗ ਹੋਈਸੀ ਜਿਸ ਵਿਚ ਮੰਤਰੀ ਰੰਧਾਵਾ, ਚੰਨੀ ਤੇ ਗੁਰਪ੍ਰੀਤ ਕਾਂਗੜ ਤੋਂ ਇਲਾਵਾ ਐਮ ਪੀ ਪ੍ਰਤਾਪ ਸਿੰਘ ਬਾਜਵਾ ਅਤੇ ਰਵਨੀਤ ਬਿੱਟੂ ਵੀ ਸ਼ਾਮਲ ਹੋਏ ਸਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਕਰਨ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ’ਤੇਸਿੱਧੇ ਹਮਲੇ ਬੋਲੇ ਜਾ ਰਹੇ ਹਨ ਤੇ ਹੁਣ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।
ਵੀਡੀਓ ਵੇਖਣ ਲਈ ਲਿੰਕ ਕਲਿੱਕ ਕਰੋ :
https://drive.google.com/file/d/1QHtdyHaIvM5Rd_NbM_7ZuK34arg-U5Y2/view?usp=drivesdk