ਆਮ ਆਦਮੀ ਪਾਰਟੀ ਦੇ ਲੀਡਰ ਤੇ ਉਸਦੇ ਦੋ ਦੋਸਤਾਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ
ਧੂਰੀ: ਆਮ ਆਦਮੀ ਪਾਰਟੀ ਦੇ ਲੀਡਰ ਸੰਦੀਪ ਸਿੰਗਲਾ ਅਤੇ ਉਨ੍ਹਾਂ ਦੇ ਦੋ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਹਾਦਸਾ ਲੁਧਿਆਣਾ ਦੇ ਨਜਦੀਕ ਹੋਇਆ।ਜਾਣਕਾਰੀ ਮੁਤਾਬਿਕ ਸੰਦੀਪ ਸਿੰਗਲਾ ਖਮਾਣੋ ਤੋਂ ਲੁਧਿਆਣਾ ਵੱਲ ਜਾ ਰਹੇ ਸੀ। ਇਸ ਦੌਰਾਨ ਉਹ ਆਪਣੇ ਗੱਡੀ ਵਿੱਚੋਂ ਉੱਤਰਕੇ ਦੂਜੀ ਗੱਡੀ ਵਿੱਚ ਬੈਠ ਗਏ।ਇਸ ਮਗਰੋਂ ਗੱਡੀ ਅੱਗੇ ਜਾ ਕੇ ਇੱਕ ਟਰਾਲੇ ਨਾਲ ਟੱਕਰਾ ਗਈ।ਇਸ ਹਾਦਸੇ ਮਗਰੋਂ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਜੁੱਟ ਗਈ ਹੈ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਗਲਾ ਵਪਾਰ ਵਿੰਗ ਉਪ ਪ੍ਰਧਾਨ ਪੰਜਾਬ ਆਮ ਆਦਮੀ ਪਾਰਟੀ ਵਾਸੀ ਧੂਰੀ , ਮਨਦੀਪ ਸਿੰਘ ਦੀਪੂ ਢੀਂਡਸਾ ਪਿੰਡ ਬਰੜਵਾਲਹਾਲ ਅਬਾਦ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਵਿਜੈ ਅਗਨੀਹੋਤਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ।