ਕਾਂਗਰਸੀ ਐਮ ਐਲ਼ ਏ ਕੁਲਬੀਰ ਜ਼ੀਰਾ ਨੂੰ ਸਦਮਾ : ਪਿਤਾ , ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨਹੀਂ ਰਹੇ
ਚੰਡੀਗੜ੍ਹ , 12 ਮਈ, 2021: ਜ਼ੀਰਾ ਤੋਂ ਪੰਜਾਬ ਦੇ ਕਾਂਗਰਸੀ ਐਮ ਐਲ਼ ਏ ਕੁਲਬੀਰ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੰਤਰੀ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ . ਉਨ੍ਹਾਂ ਆਖ਼ਰੀ ਸਾਹ ਮੋਹਾਲੀ ਦੇ ਇੱਕ ਹਸਪਤਾਲ 'ਚ ਲਏ .
ਉਨ੍ਹਾਂ ਦਾ ਅੰਤਿਮ ਸਸਕਾਰ ਜ਼ੀਰਾ ਨੇੜਲੇ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ਵਾਲੀ 'ਚ ਅੱਜ 12 ਮਈ ਨੂੰ ਹੀ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ . ਇਹ ਜਾਣਕਾਰੀ ਸਵਰਗੀ ਜ਼ੀਰਾ ਦੇ ਭਰਾ ਮਹਿੰਦਰਜੀਤ ਸਿੰਘ ਜ਼ੀਰਾ ਵੱਲੋਂ ਦਿੱਤੀ ਗਈ ਹੈ .