← ਪਿਛੇ ਪਰਤੋ
ਅੰਮ੍ਰਿਤਾ ਵੜਿੰਗ ਵੱਲੋਂ ਸਮੂਹ ਨਰਸਾਂ ਨੂੰ ਕੌਮਾਂਤਰੀ ਨਰਸ ਦਿਵਸ ਦੀ ਵਧਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 12 ਮਈ 2021 - ਆਸਰਾ ਫਾਉਂਡੇਸ਼ਨ ਦੇ ਚੇਅਰਮੈਨ ਬੀਬੀ ਅੰਮ੍ਰਿਤਾ ਵੜਿੰਗ ਨੇ ਸਮੂਹ ਨਰਸਿੰਗ ਸਟਾਫ ਨੂੰ ਕੌਮਾਂਤਰੀ ਨਰਸ ਦਿਵਸ ਮੌਕੇ ਮਾਨਵਤਾ ਦੀ ਸ਼ਾਨਦਾਰ ਸੇਵਾ ਕਰਨ ਦੀ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਰੋਨਾ ਵਾਇਰਸ ਦੀ ਮਹਾਮਾਰੀ ਤੋ ਲੋਕਾਂ ਨੂੰ ਬਚਾਉਣ ਲਈ ਡਾਕਟਰ ਅਤੇ ਨਰਸਾਂ ਇੱਕ ਯੋਧੇ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਜੋ ਕਿ ਬਹੁਤ ਸਲਾਘਾਯੋਗ ਹੈ। ਬੀਬੀ ਅੰਮ੍ਰਿਤਾ ਵੜਿੰਗ ਨੇ ਅੱਗੇ ਕਿਹਾ ਕੋਵਿਡ 19 ਦੇ ਖਿਲਾਫ ਨਰਸਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਸਮੂਹ ਨਰਸਾਂ ਦੀ ਤੁੰਦਰਸਤੀ ਦੀ ਕਾਮਨਾ ਕੀਤੀ।
Total Responses : 933