ਲੰਬੀ: ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ, ਦੋ ਜਣੇ ਚੜ੍ਹੇ ਪੁਲਿਸ ਅੜਿੱਕੇ, ਪੜ੍ਹੋ ਪੂਰੀ ਖ਼ਬਰ..’’
ਰਾਜਵੰਤ ਸਿੰਘ
ਲੰਬੀ, 12 ਮਈ 2021-ਲੰਬੀ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਸਣੇ ਦੋ ਜਣਿਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਏਐਸਆਈ ਸ਼ਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਕਿੱਲਿਆਂਵਾਲੀ ਵਿਖੇ ਸੀਤੋ ਗੁਨੋ ਰੋਡ ਤਿਕੋਣੀ ’ਤੇ ਗਸ਼ਤ ਦੌਰਾਨ ਦੋ ਨੌਜਵਾਨ ਦੇਖੇ, ਜਿੰਨਾਂ ਦੇ ਹੱਥ ’ਚ ਬੈਗ ਸੀ ਤੇ ਦੋਵੇਂ ਪੁਲਿਸ ਨੂੰ ਦੇਖਕੇ ਵਾਪਿਸ ਮੁੜਣ ਲੱਗੇ, ਜਿੰਨ੍ਹਾਂ ਨੂੰ ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਰੋਕ ਲਿਆ।
ਜਦੋਂ ਉਨ੍ਹਾਂ ਕੋਲ ਮੌਜੂਦ ਬੈਗ ਦੀ ਪੁਲਿਸ ਟੀਮ ਨੇ ਤਲਾਸ਼ੀ ਕੀਤੀ ਤਾਂ ਬੈਗ ਅੰਦਰੋਂ ਨਸ਼ੀਲੀਆਂ ਗੋਲੀਆਂ ਦੇ 1500 ਪੱਤੇ ਮਿਲੇ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ। ਕਥਿਤ ਦੋਸ਼ੀਆਂ ਦੀ ਪਛਾਣ ਗੌਰਵ ਛਾਬੜਾ ਵਾਸੀ ਦੀਪ ਨਗਰ ਗੋਲਡਨ ਕਲੋਨੀ ਜਲੰਧਰ ਅਤੇ ਵਿੱਕੀ ਕੁਮਾਰ ਵਾਸੀ ਏਕਤਾ ਨਗਰ ਗਲੀ ਨੰਬਰ 1 ਮਲੋਟ ਵਜੋਂ ਹੋਈ ਹੈ, ਜਿੰਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇੰਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੇ।