ਪਟਿਆਲਾ ਦੇ ਵੱਡੇ ਹਸਪਤਾਲ ਖਿਲਾਫ ਪੁੱਜੀ ਸ਼ਿਕਾਇਤ, ਅੱਜ 12 ਮਈ ਨੂੰ ਹੈ ਸੁਣਵਾਈ
ਪਟਿਆਲਾ, 12 ਮਈ, 2021 : ਪਟਿਆਲਾ ਦੇ ਵੱਡੇ ਪ੍ਰਾਈਵੇਟ ਪ੍ਰਾਈਮ ਹਸਪਤਾਲ ਦੇ ਖਿਲਾਫ ਦੇਵੀਗੜ੍ਹ ਨਿਵਾਸੀ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਇਸ ਮਾਮਲੇ ਦੀ ਅੱਜ 12 ਮਈ ਨੂੰ ਸਹਾਇਕ ਸਿਵਲ ਸਰਜਨ ਦਫਤਰ ਵਿਚ ਸੁਣਵਾਈ ਹੋ ਰਹੀ ਹੈ।
ਦੇਵੀਗੜ੍ਹ ਦੇ ਮਦਨ ਲਾਲ ਦੇ ਭਰਾ ਨੇ ਸ਼ਿਕਾਇਤ ਕੀਤੀਹੈ ਕਿ ਪ੍ਰਾਈਮ ਹਸਪਤਾਲ ਦੇ ਡਾ. ਸੋਨੀਆ, ਡਾ. ਹਰਸ਼ਵਰਧਨ, ਡਾ.ਇੰਦਰਜੀਤ ਰਾਣਾ ਤੇ ਡਾ. ਉਪਿੰਦਰਜੀਤ ਕੌਰ ਨੇ ਇਲਾਜ ਦੌਰਾਨ ਉਸਦੇ ਭਰਾ ਦੇ ਢਿੱਡ ਵਿਚ ਮੁੱਕੇ ਅਤੇ ਲੱਤਾਂ ਮਾਰੀਆਂ ਤੇ ਸਰੀਰ ਦੇਹੋਰ ਹਿੱਸਿਆਂ ’ਤੇ ਸੱਟਾਂ ਮਾਰੀਆਂ। ਇਸ ਲਈ ਹਸਪਤਾਲ ਦਾ ਲਾਇਸੰਸ ਰੱਦ ਕੀਤਾ ਜਾਵੇ ਤੇ ਇਸਨੂੰ ਬੰਦ ਕਰਨ ਦੇ ਨਾਲ ਬਣਦੀ ਕਾਰਵਾਈ ਕੀਤੀਜਾਵੇ।
ਇਸ ਮਾਮਲੇ ਵਿਚ ਅੱਜ ਸਹਾਇਕ ਸਿਵਲ ਸਰਜਨ ਦਫਤਰ ਪਟਿਆਲਾ ਵਿਚ ਸੁਣਵਾਈ ਹੋ ਰਹੀ ਹੈ। ਮਾਮਲੇ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਵੀ ਇਲਾਜ ਤਲਬ ਕੀਤਾ ਗਿਆ ਹੈ।