ਜਗਦੀਸ਼ ਥਿੰਦ
ਜਲਾਲਾਬਾਦ 12 ਮਈ , ਦਿਨ ਦਿਹਾੜੇ ਹੋਈ ਲੁੱਟ ਵਿੱਚ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮਾਂ ਕੋਲੋਂ 45 ਲੱਖ ਰੁਪਏ ਦੀ ਰਾਸ਼ੀ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ ।
ਵਾਪਰੀ ਘਟਨਾ ਵਿਚ ਜਲਾਲਾਬਾਦ - ਮੁਕਤਸਰ ਰੋਡ ਉੱਪਰ ਪਿੰਡ ਚੱਕ ਸੈਦੋਕੇ ਦੇ ਰਕਬੇ ਵਿੱਚ ਸਥਿਤ ਸੇਮ ਨਾਲੇ ਦੇ ਪੁਲ ਉੱਪਰੋਂ ਜਦੋਂ ਬੈਂਕ ਵਾਲੇ ਦੀ ਨਿੱਜੀ ਕਾਰ ਰਾਹੀਂ ਜਾ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਾਰ ਉਪਰ ਫਾਇਰਿੰਗ ਕੀਤੀ ।
ਇੱਕ ਫਾਇਰ ਕਾਰ ਦੇ ਪਿਛਲੇ ਸ਼ੀਸ਼ੇ ਵਿਚ ਵਜ੍ਹਾ ਤਾਂ ਇਕ ਪਿਛਲੇ ਟਾਇਰ ਉੱਪਰ ।
ਲੁੱਟ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਦੇ ਬਿਆਨਾਂ ਅਨੁਸਾਰ
ਇਸ ਤੋਂ ਬਾਅਦ ਬੈਂਕ ਸਟਾਫ ਦੇ ਦੋ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਸੁੱਟੀਆਂ ਗਈਆਂ ।
ਕਾਰ ਮੁਕਤਸਰ ਦੀ ਤਰਫੋਂ ਜਲਾਲਾਬਾਦ ਆ ਰਹੀ ਸੀ ।
ਵੱਡੀ ਗੱਲ ਇਹ ਹੈ ਕਿ ਇਨ੍ਹਾਂ ਕਰਮਚਾਰੀਆਂ ਕੋਲ ਕੋਈ ਗੰਨਮੈਨ ਜਾਂ ਅਸਲਾ ਨਹੀਂ ਸੀ ।
ਇਸ ਸਬੰਧੀ ਪੁਲਸ ਥਾਣਾ ਅਮੀਰ ਖਾਸ ਵਿਚ ਮੁਕੱਦਮਾ ਦਰਜ ਕਰ ਕੇ ਪੁਲਸ ਪਾਰਟੀ ਵੱਲੋਂ ਲੁਟੇਰਿਆਂ ਦੀ ਖੋਜ ਕੀਤੀ ਜਾ ਰਹੀ ਹੈ ।