ਜਗਦੀਸ਼ ਥਿੰਦ
ਜ਼ੀਰਾ 12 ਮਈ , ਸਾਬਕਾ ਮੰਤਰੀ ਪੰਜਾਬ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ।
ਅੰਤਿਮ ਸੰਸਕਾਰ ਦੇ ਜੱਦੀ ਪਿੰਡ ਬਸਤੀ ਬੂਟੇਵਾਲੀ ਪੁਲਸ ਥਾਣਾ ਸਦਰ ਜ਼ੀਰਾ ਵਿੱਚ ਹੋਇਆ ।
ਮੁੱਖ ਮੰਤਰੀ ਪੰਜਾਬ ਦੀ ਤਰਫੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮ੍ਰਿਤਕ ਦੇ ਉੱਪਰ ਫੁੱਲਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ ।
ਅੰਤਿਮ ਸਸਕਾਰ ਮੌਕੇ ਪੂਰੇ ਪੁਲਸ ਸਨਮਾਨ ਵੀ ਦਿੱਤੇ ਗਏ ।
ਸਰਕਾਰੀ ਰਿਪੋਰਟਾਂ ਅਨੁਸਾਰ 1500 ਵਿਅਕਤੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਏ ।
ਪੰਜਾਬ ਕੈਬਨਿਟ ਦੇ ਵਜ਼ੀਰਾਂ , ਵਿਧਾਇਕਾਂ ਵਿੱਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ , ਸੁਖਬਿੰਦਰ ਸਿੰਘ ਸਰਕਾਰੀਆ , ਹਰਜੋਤ ਕਮਲ ਐੱਮ ਐੱਲ ਏ ਮੋਗਾ , ਸੁਰਜੀਤ ਸਿੰਘ ਕਾਕਾ ਲੋਹਗੜ , ਪਰਮਿੰਦਰ ਸਿੰਘ ਪਿੰਕੀ ਐੱਮ ਐੱਲ ਏ ਫਿਰੋਜ਼ਪੁਰ ਸ਼ਹਿਰੀ , ਰਮਿੰਦਰ ਸਿੰਘ ਆਵਲਾ ਐਮ ਐਲ ਏ ਜਲਾਲਾਬਾਦ , ਦਵਿੰਦਰ ਸਿੰਘ ਘੁਬਾਇਆ ਫ਼ਾਜ਼ਿਲਕਾ , ਪਰਮਿੰਦਰ ਸਿੰਘ ਪਾਹੜਾ ਐਮ ਐਲ ਏ ਗੁਰਦਾਸਪੁਰ , ਦਰਸ਼ਨ ਸਿੰਘ ਬਰਾੜ ਐਮ ਐਲ ਏ ਬਾਘਾਪੁਰਾਣਾ , ਸ਼ੇਰ ਸਿੰਘ ਘੁਬਾਇਆ ਸਾਬਕਾ ਮੈਂਬਰ ਪਾਰਲੀਮੈਂਟ , ਕੁਲਦੀਪ ਸਿੰਘ ਵੈਦ ਐਮ ਐਲ ਏ , ਵਿਜੇ ਕਾਲੜਾ ਵਾਈਸ ਚੇਅਰਮੈਨ ਮੰਡੀਕਰਨ ਬੋਰਡ ਪੰਜਾਬ ,ਅਵਤਾਰ ਸਿੰਘ ਮਿੰਨਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਤੋਂ ਇਲਾਵਾ ਇਲਾਕੇ ਭਰ ਦੇ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ।