ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਜੇਲ੍ਹ ਤੋਂ ਲਿਆਂਦਾ ਗਿਆ ਹਸਪਤਾਲ,ਪੜ੍ਹੋ ਕਿਉਂ ?
ਚੰਡੀਗੜ੍ਹ, 12 ਮਈ 2021 - ਕਤਲ ਅਤੇ ਬਲਾਤਕਾਰ ਦਾ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਦੀ ਸਿਹਤ ਵਿਗੜਣ ਮਗਰੋਂ ਉਹਨ੍ਹਾਂ ਨੂੰ ਸੁਨਾਰੀਆ ਜੇਲ ਤੋਂ ਪੀਜੀਆਈ ਰੋਹਤਕ ਵਿੱਚ ਭਰਤੀ ਕੀਤਾ ਗਿਆ। ਰਾਮ ਰਹੀਮ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਐਂਬੂਲੇਂਸ ਰਾਹੀਂ ਪੀਜੀਆਈ ਹਸਪਤਾਲ ਦਾਖ਼ਲ ਕਰਾਇਆ ਗਿਆ। ਏ ਬੀ ਪੀ ਸਾਂਝਾ ਦੀ ਖ਼ਬਰ ਅਨੁਸਾਰ ਡੇਰਾ ਮੁਖੀ ਦੇ ਲੀਵਰ 'ਚ ਤਕਲੀਫ ਹੋਣ ਬਾਅਦ ਹਸਪਤਾਲ ਦਾਖਲ ਕੀਤਾ ਗਿਆ ਹੈ।
ਰਾਮ ਰਹੀਮ ਦੇ ਹਸਪਤਾਲ 'ਚ ਦਾਖ਼ਲ ਹੋਣ ਕਾਰਨ ਪੀਜੀਆਈ ਦੇ ਮੈਡੀਕਲ ਸੁਪਰੀਡੈਂਟ ਦੇ ਦਫ਼ਤਰ ਦੁਆਲੇ ਵੀ ਭਾਰੀ ਪੁਲਿਸ ਬਲ ਤਾਇਨਾਤ ਹੈ। ਹਸਪਤਾਲ ਦੀ ਸੁਰੱਖਿਆ ਵਧਾ ਦਿਤੀ ਗਈ ਹੈ ਤੇ ਆਮ ਲੋਕਾਂ ਦੀ ਆਵਾਜਾਈ 'ਤੇ ਰੋਕ ਲਾ ਦਿਤੀ ਗਈ ਹੈ।