ਕੈਨੇਡਾ : ਫਿਰ ਗੈਂਗਵਾਰ ’ਚ ਗੋਲੀ ਚੱਲੀ, 1 ਮਰਿਆ, 1 ਨੌਜਵਾਨ ਲੜਕੀ ਸਮੇਤ 2 ਫੱਟੜ
ਵੈਂਕੂਵਰ, 14 ਮਈ, 2021 : ਇਥੇ ਬਰਨਬੀ ਇਲਾਕੇ ਵਿਚ ਇਕ ਵਾਰ ਫਿਰ ਤੋਂ ਗੈਂਗਵਾਰ ਦੌਰਾਨ ਚੱਲੀ ਗੋਲੀ ਵਿਚ ਇਕ ਵਿਅਕਤੀ ਮਾਰਿਆ ਗਿਆ ਜਦਕਿ ਇਕ ਨੌਜਵਾਨ ਲੜਕੀ ਸਮੇਤ 2 ਲੋਕ ਫੱਟੜ ਹੋ ਗਏ। ਘਟਲਾ ਕੈਕਟਸ ਕਲੱਬ ਬਰਨਬੀ ਰੋਡ ਵਿਖੇ ਵਾਪਰੀ।
ਪਾਰਕਿੰਗ ਲਾਟ ਵਿਚ ਇਸ ਗੋਲੀਬਾਰੀ ਦੌਰਾਨ 13 ਗੋਲੀਆਂ ਚਲਾਏ ਜਾਣ ਦੀ ਖਬਰਹੈ। ਪੁਲਿਸ ਤੇ ਪੈਰਾਮੈਡਿਕਲ ਸਟਾਫ ਮੌਕੇ ’ਤੇ ਪਹੁੰਚ ਗਿਆ ਹੈ ਤੇ ਇਕ ਵਿਅਕਤੀ ਦੀ ਲਾਸ਼ ਕਾਰ ਵਿਚੋਂ ਕੱਢੀ ਗਈ ਹੈ। ਮ੍ਰਿਤਕ ਦੀ ਸ਼ਨਾਖ਼ਤ ਪੰਜਾਬੀ ਨੌਜਵਾਨ ਵਜੋਂ ਹੋਈ ਹੈ ਤੇ ਉਸਦੀ ਗਰਲਫਰੈਂਡ ਵੀ ਗੋਲੀ ਲੱਗਣ ਨਾਲ ਫੱਟੜ ਹੋਈ ਹੈ।
ਹੋਰ ਵੇਰਵਿਆਂ ਦੀ ਉਡੀਕ ਹੈ...