ਰਵਿੰਦਰ ਸਿੰਘ ਢਿੱਲੋਂ
ਦੋਰਾਹਾ, 14 ਮਈ 2021 - ਹਲਕਾ ਸਾਹਨੇਵਾਲ ਅਧੀਨ ਪੈਂਦਾ ਪਿੰਡ ਮਾਨਗੜ੍ਹ ਵਿਖੇ ਪਿੰਡ ਦੇ ਬਿਲਕੁਲ ਨਾਲ ਲੱਗਦੇ ਛੱਪੜ ਕੋਲ ਪਿੱਪਲ ਹੇਠਾਂ ਖੇਡ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਵਿੱਚੋਂ ਇਕ ਛੱਪੜ ਵਿਚ ਜਾ ਵੜਿਆ । ਜਦੋਂ ਉਹ ਬੱਚਾ ਛੱਪੜ ' ਚ ਖੜ੍ਹੇ ਪਾਣੀ ਅੰਦਰ ਡੁੱਬਣ ਲੱਗਾ ਤਾਂ ਨਾਲ ਦੇ ਬੱਚੇ ਉਸ ਨੂੰ ਬਚਾਉਣ ਖਾਤਰ ਛੱਪੜ ' ਚ ਵੜ ਗਏ , ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ । ਇਹ ਪੰਜੇ ਬੱਚੇ ਪਾਣੀ ਵਿੱਚ ਡੁੱਬ ਗਏ ।
ਜਦੋਂ ਇਹ ਗੱਲ ਪਿੰਡ ਵਿਚ ਫੈਲੀ ਤਾਂ ਬੱਚਿਆਂ ਨੂੰ ਬਚਾਉਣ ਲਈ ਪਿੰਡ ਦੇ ਲੋਕ ਅਤੇ ਕੁਝ ਪਰਵਾਸੀ ਮਜ਼ਦੂਰ ਉੱਥੇ ਬੱਚਿਆਂ ਨੂੰ ਬਚਾਉਣ ਪਹੁੰਚ ਗਏ । ਛੱਪੜ ਦੇ ਪਾਣੀ ਵਿੱਚ ਭਾਲ ਕਰਨ ਉਪਰੰਤ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਜਿਨ੍ਹਾਂ ਦੀ ਉਮਰ 4 ਸਾਲ 6 ਸਾਲ 10 ਸਾਲ ਹੈ । ਬਾਕੀ ਦੋ ਬੱਚਿਆਂ ਦੀ ਅਜੇ ਭਾਲ ਜਾਰੀ ਹੈ । ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਇਕ ਪਰਵਾਸੀ ਮਜ਼ਦੂਰ ਵੀ ਪਾਣੀ ਵਿਚ ਜਾ ਵੜਿਆ ਤੇ ਉਹ ਵੀ ਡੁੱਬ ਗਿਆ ਜਿਸ ਨਾਲ ਉਸ ਦੀ ਵੀ ਮੌਤ ਹੋ ਗਈ ।