← ਪਿਛੇ ਪਰਤੋ
ਮਲੋਟ: ਕਾਦਰੀ ਜਾਮਾ ਮਸਜਿਦ ’ਚ ਮੁਸਲਿਮ ਭਾਈਚਾਰੇ ਨੇ ਮਨਾਈ ਈਦ ਰਾਜਵੰਤ ਸਿੰਘ ਮਲੋਟ, 14 ਮਈ 2021-ਸਥਾਨਕ ਕਾਦਰੀ ਜਾਮਾ ਮਸਜਿਦ ਵਿਖੇ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ। ਪ੍ਰਧਾਨ ਵਿਨੋਦ ਖਾਨ ਨੇ ਦੱਸਿਆ ਕਿ ਭਾਈਚਾਰੇ ਦੇ ਲੋਕਾਂ ਵੱਲੋਂ 29 ਰੋਜ਼ੇ ਰੱਖਣ ਤੋਂ ਬਾਅਦ ਕੱਲ੍ਹ ਸਮਾਪਤੀ ਕੀਤੀ ਗਈ ਸੀ, ਜਿਸ ਉਪਰੰਤ ਨਮਾਜ਼ ਅਦਾ ਕੀਤੀ ਗਈ ਤੇ ਅੱਜ ਸਵੇਰੇ ਪਹਿਲਾਂ ਮਸਜਿਦ ਦੇ ਇਮਾਮ ਹਾਫ਼ਿਜ ਗੁਲਾਮ ਮੁਸਤਫ਼ਾ ਦੀ ਅਗਵਾਈ ਵਿੱਚ ਭਾਈਚਾਰੇ ਦੇ ਲੋਕਾਂ ਨਮਾਜ਼ ਅਦਾ ਕੀਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਤਿਉਹਾਰ ਮਨਾਇਆ ਤੇ ਫੋਨ ਜ਼ਰੀਏ ਵੀ ਦੂਰ ਬੈਠੇ ਆਪਣੇ ਰਿਸ਼ਤੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ।
Total Responses : 928